(੭੪)
ਦੀ। ਸਾਰਾ ਦਿਨ ਕੰਘੀ ਪੱਟੀ ਅਰ ਦਦਾਸਾ ਸੁਰਮਾ ਕਰਕੇ ਮੁੰਡੇ ਨੂੰ ਕੁੱਛੜ ਲਈ ਸਰੀਕੇ ਦੇ ਸਾਹਮਣੇ ਗਲ਼ੀ ਕੂਚੇ ਪਈ ਫਿਰਦੀ ਰਹਿੰਦੀ ਹੈ। ਅਰ ਜੇਹੇ ਹੀ ਭੜੂਏ ਉਸ ਦੇ ਜੇਠ ਹਨ ਕਿ ਜੇਹਾ ਗਹਿਣਾ ਕੱਪੜਾ ਉਹ ਚਾਹੇ ਇੱਕ ਪਲ ਵਿੱਚ ਬਣਵਾ ਦਿੰਦੇ ਹਨ। ਗੱਲ ਕਾਹਦੀ ਉਸ ਭਾਗਵਾਨ ਨੇ ਸ਼ਹਿਰ ਅਰ ਬਾਹਰ ਦਾ ਮੁਣਸੀ ਮੁਸੱਦੀ ਆਪਣਾ ਬਗਾਨਾ ਇੱਕ ਬਾਰ ਸਭ ਨੂੰ ਟੰਗ ਹੇਠ ਦੀ ਲੰਘਾ ਛੱਡਿਆ ਹੋਣਾ ਅਰ ਕੋਈ ਸੁੱਕਾ ਨਹੀਂ ਛੱਡਿਆ ਹੋਣਾ। ਪਰ ਜੇਠਾਂ ਸਹੁਰਿਆਂ ਦੇ ਮਨ ਵਿੱਚ ਕੀ ਮਜਾਲ ਹੈ ਜੇ ਚਾਉਲ਼ ਗੈਰਤ ਆਉਂਦੀ ਹੋਵੇ। ਸਗੋਂ ਗਲੀ ਕੂਚੇ ਜੇ ਕਿਸੇ ਗੱਭਰੂ ਨਾਲ਼ ਉਸ ਨੂੰ ਹੱਸਦੀ ਦੇਖ ਲੈਣ ਤਾ ਚੁੱਪ ਕੀਤੇ ਲੰਘ ਜਾਂਦੇ ਹਨ। ਅਰ ਨਾ ਕੁਛ ਸ਼ਰੀਕਾ ਹੀ ਉਸ ਨੂੰ ਝਿੜਕ ਕੇ ਬਠਾਲ਼ਦਾ ਹੈ ਕਿ ਸਹੁਰੀਏ ਪਿੱਛੇ ਤਾ ਜੋ ਕੁਛ ਹੋਇਆ ਸੋ ਹੋਇਆ ਪਰ ਅੱਗੇ ਨੂੰ ਤਾਂ ਸਬਰ ਕਰਕੇ ਬੈਠ॥
ਜਲੰਧਰੀਆ ਬੋਲਿਆ ਲਾਲਾ ਜੀ ਭਾਵੇਂ ਤੂੰ ਸਾ ਨੂੰ ਕੁਛ ਆਖ ਛੱਡੀਂਂ ਪਰ ਤੁਹਾਡਾ ਸੋਹਰ ਐਸ ਗੱਲੋਂ ਤਾਂ ਬਡਾ ਬਿਸਰਮ ਦੇਖਿਆ। ਭਲਾ ਇਹ ਤਾ ਦੱਸੋ ਕਿ ਲੋਕ ਆਪਣੀਆਂ ਧੀਆਂ ਨੂਹਾਂ ਅਰ ਕੁੜੀਆਂ ਚਿੜੀਆਂ ਨੂੰ ਉਹ ਦੇ ਪਾਸ ਤਾ ਨਹੀਂ ਬੈਠਣ ਦਿੰਦੇ ਕਿੰੰਉਕਿ ਉਹ ਦੀ ਬੈਠਕ ਬੈਠਕੇ ਤਾ ਸਭ ਦੀ ਮੱਤ ਮਾਰ ਹੋ ਜਾਵੇ?
ਫੁਲੌਰੀਆ ਬੋਲਿਆ ਲਾਲਾ ਜੀ ਉਹ ਦੇ ਕੋਲ਼ ਤਾ ਤੀਮੀਆਂ ਕੁੜੀਆਂ ਦਾ ਮੇਲਾ ਲੱਗਾ ਰਹਿੰਦਾ ਹੈ। ਅਰ ਜਦ ਉਹ ਕਿਸੇ ਵੇਲੇ ਆਪਣੇ ਜਾਰਾਂ ਦੋਸਤਾਂ ਵਲੋਂ ਬਿਹੁਲ ਪਾਕੇ ਆਪਣੇ ਬੇਹੜੇ ਵਿੱਚ ਚਰਖਾ ਡਾਹਕੇ ਬੈਠਦੀ ਹੈ ਤਾਂ ਸਾਰੇ ਬੇਹੜੇ ਦੀਆਂ ਕੁੜੀਆਂ ਤੀਮੀਆਂ ਆਪ ਆਕੇ ਉਸ ਦੇ ਕੋਲ਼ ਚਰਖਾ ਡਾਹੁੰਦੀਆਂ ਅਰ ਗੀਤ ਗਾਉਂਦੀਆਂ ਹਨ।
ਜਾਂ ਏਹ ਦੋਨੋਂ ਏਹ ਗੱਲਾਂ ਕਰਦੇ ਜਾਂਦੇ ਸੇ ਤਾਂ ਪਿੱਛੋਂ ਇਕ ਧੁੰਬਲ਼ੀੀ ਨੇ ਆਕੇ ਜਕਾਰਾ ਬੁਲਾਇਆ ਕਿ (ਜਕਾਰਾ ਓਏ ਗੰਗਾ ਮਾਈ