ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਦੇ ਸੰਤੋ! ਬੋਲ ਗੰਗਾ ਜੀ ਕੀ ਜੈ! ਕੋਈ ਬੇਲਿਆ ਜੇਹੜਾ ਜਕਾਰਾ ਨਾ ਬੁਲਾਊ ਸੋ ਮਾਤਾ ਦਾ ਚੋਰ! ਬੋਲ ਗੰਗਾ ਮਾਈ ਤੇਰੀ ਸਦਾ ਈ ਜੈ! ਕਿਸੇ ਨੈ ਕਿਹਾ ਜਕਾਰਾ ਬੁਲਾਉਣ ਵਾਲ਼ੇੇ ਨੂੰ ਮਿੱਠੀਆਂ ਮੁਰਾਦਾਂ! ਬੋਲ ਗੰਗਾ ਜੀ ਕੀ ਜੈ!)

ਜਾਂ ਜਕਾਰੇ ਬੁਲਾ ਚੁੱਕੇ ਤਾਂ ਕੋਈ ਕੋਈ ਜਾਤਰੂ ਅਹੇ ਜਿਹੇ ਗੀਤ ਗਾਉਣ ਲੱਗ ਪਿਆ ਜਿਹੇਕੁ (ਰੰਗੁ ਬਣਿਆ ਹਰਿਦੁਆਰੇ ਗੰਗਾ ਮਾਈ ਰੰਗੁ ਬਣਿਆ। ਗੰਗਾ ਜਮੁਨਾ ਦੋਨੋ ਭੈਣਾ ਮਾਰਖੰਡਾ ਤੇਰਾ ਬਡਾ ਭਰਾਉ, ਚਲੁ ਸੰਤਾ ਗੰਗਾ ਜੀ ਨਾਉ। ਰੰਗੁ ਬਣਿਆ ਹਰਿਦੁਆਰੇ ਗੰਗਾਮਾਈ ਰੰਗੁ ਬਣਿਆ) ਇਸੇ ਤਰਾਂ ਨਿੱਤ ਤੁਰਦੇ ਤੁਰਦੇ ਜਾਂ ਜਮਨਾ ਪਰ ਪਹੁੰਚੇ ਤਾਂ ਫੇਰ ਕਈ ਲੋਕ ਤਾ ਅਸਨਾਨ ਕਰਕੇ ਪਿੰਡ ਭਰਾਉਣ ਲੱਗ ਗਏ ਅਰ ਕਈ ਆਪਣੀ ਸੰਧਿਆ ਗਾਤਰੀ ਅਰ ਪਾਠ ਪੂਜਾ ਕਰਨ ਲੱਗ ਪਏ। ਜਿਨਾਂ ਨੂੰ ਕੋਈ ਮੰਤਰ ਜਾਂ ਪਾਠ ਨਹੀਂ ਆਉਂਦਾ ਸੀ ਉਹ ਪਾਣੀ ਵਿੱਚ ਵੜਕੇ ਅਹੇ ਜਿਹੇ ਮਨ ਕਥੀ ਸਲੋਕ ਪੜ੍ਹਨ ਲੱਗ ਪਏ ਜਿਹਾਕੁ। (ਜੈ ਜੈ ਜਮਨਾ ਮਾਈ। ਜੈ ਜੈ ਗੰਗਾ। ਜੈ ਨੀਲਧਾਰਾ ਜੀ ਕੀ।) ਕੋਈ ਬੋਲਿਆ ਹਰ ਹਰ ਹਰ ਹਰ ਜਲ ਮਿਲਿਆ ਪਰਮੇਸੁਰ ਮਿਲਿਆ ਜਲ ਕਾ ਜਾਮਾ ਪਹਿਨ ਕੇ ਤਨ ਕੀ ਗਈ ਬਲਾ) ਕੋਈ ਬੋਲਿਆ ਗੰਗਾ ਗਯਾ ਗੁਦਾਵਰੀ ਤੀਰਥ ਬਡੇ ਪਰਾਗ, ਛਾਲੀ ਬਡੀ ਸਮੁੰਦਰ ਕੀ ਪਾਪ ਕਟੇ ਹਰਦੁਆਰ)॥

ਜਾਂ ਸਭੋ ਨ੍ਹਾ ਚੁੱਕੇ ਤਾਂ ਇੱਕ ਬੋਲਿਆ ਹਾਇ ਮੇਰੀ ਗਠੜੀ ਕਿੱਥੇ ਗਈ। ਮੈਂ ਐਥੇ ਰੱਖਕੇ ਅਜੇ ਹੁਣ ਨ੍ਹਾਉਣ ਬੜਿਆ ਸਾ ਆਉਂਦੇ ਨੂੰ ਕੋਈ ਹਤਿਆਰਾ ਹੂੰਝਾ ਫੇਰ ਗਿਆ॥

ਪਾਸੋਂ ਕੋਈ ਕਿਸੇ ਦੂਜੇ ਨੂੰ ਬੋਲਿਆ ਅੱਛਾ ਹੋਇਆ ਸਹੁਰੇ ਦੀ ਗਠੜੀ ਗੁਆਚੀ ਜਿੱਦਣ ਦਾ ਘਰੋਂ ਤੁਰਿਆ ਹੈ ਨ ਕਿਸੇ ਸਾਧ ਬ੍ਰਹਮਣ ਨੂੰ ਕੋਈ ਪੈਸਾ ਅਰ ਨ ਕਿਸੇ ਨੂੰ ਮੁੰਠੀ ਕਸਾਰ ਦੀ। ਸਹੁਰਾ ਜਿੱਥੇ ਨ੍ਹਾਉਣ ਧੋਣ ਲੱਗੇ ਲਗੋਟੀ ਨਚੋੜ ਕੇ ਗਪਲ਼ ਗਪਲ਼ ਖਾਣ