(੮੦)
ਹੀ ਆਪਣੀ ਭੈਣ ਬਣਾ ਚੱਲੇ ਹਾਂ। ਅਸੀਂ ਇੱਕ ਚੁਲ਼ੀ ਇਸ ਤੇ ਲੈਕੇ ਪੀ ਲਈ ਅਰ ਇੱਕ ਆਪਣੇ ਹੱਥ ਵਿੱਚ ਭਰ ਕੇ ਇਸ ਵਿੱਚ ਛੱਡ ਚੱਲੇ ਹੈਂ। ਹੁਣ ਇਸ ਨੂੰ ਅਸੀਂ ਭੈਣ ਬਣਾ ਲਿਆ ਹੈ ਜਦ ਇਸ ਨੂੰ ਪਿਆਰ ਆਊ ਸਾ ਨੂੰ ਘਰ ਤੇ ਸੱਦ ਲਊ। ਬਲਾ ਲੈ ਇਸ ਡੌਲ ਨਾਲ਼ ਸਾਨੂੰ ਅਸਨਾਨ ਤਾ ਫੇਰ ਪ੍ਰਾਪਤ ਹੋ ਜਾਯਾ ਕਰੂਗਾ॥
ਉਨਾਂ ਵਿੱਚੋਂ ਇੱਕ ਬੋਲੀ ਭੈਣੋਂ ਐਥੇ ਜਿਹੜੇ ਮਨੁੱਖ ਬੈਠੇ ਨ੍ਹਾਉਂਦੇ ਸੇ ਉਨ੍ਹਾਂ ਨੇ ਕਈ ਚੀਜਾਂ ਖਾਣੀਆਂ ਪੀਣੀਆਂ ਛੱਡੀਆਂ ਹਨ ਆਓ ਅਸੀਂ ਬੀ ਕੁਛ ਛੱਡ ਦੇਇਯੇ। ਕਿਸੇ ਨੇ ਚੁਲ਼ੀ ਭਰਕੇ ਇਹ ਗੱਲ ਆਖੀ ਕਿ ਮੈਂ ਅੱਜ ਤੇ ਬਤਾਊਂ ਖਾਣੇ ਛੱਡੇ। ਕਿਸੇ ਨੇ ਕਿਹਾ ਭੈਣੇ ਮੈਂ ਤਾ ਮਸਰਾਂ ਦੀ ਦਾਲ ਖਾਣੀ ਛੱਡੀ। ਕੋਈ ਬੋਲੀ ਭੈਣੋਂ ਅਸੀਂ ਤਾ ਕੋਈ ਐਹੀ ਜਿਹੀ ਚੀਜ ਛੱਡਾਂਗੇ ਜਿਹੜੀ ਸਾਨੂੰ ਕਦੀ ਲੱਭ ਨਾ ਸਕੇ ਜਿਹਾਕੁ ਸਾਡੇ ਦੇਸ਼ ਵਿੱਚ ਕੇਲੇ ਘੱਟ ਹੁੰਦੇ ਹਨ ਸੋ ਮੈਂ ਤਾ ਓਹ ਛੱਡੇ ਕਿੰਉਕਿ ਨਾ ਓਹ ਦਿੱਸਣ ਨਾ ਸੁਰਤ ਚੱਲੇ॥
ਇੱਕ ਸਾਧੂ ਨੇ ਪਾਸੋਂ ਕਿਹਾ ਬੀਬੀਓ ਇਹ ਜੋ ਕੁਛ ਛੱਡਣੇ ਛੁਡਾਉਣੇ ਦੀ ਰੀਤ ਤੁਰੀ ਹੋਈ ਹੈ ਇਹ ਨਿਰੀ ਏਹੋ ਨਹੀਂ ਜੇਹੀ ਕੁ ਤੁਸੀਂ ਸਮਝੀ। ਇਹ ਤਾ ਇਹ ਗੱਲ ਸੀ ਭਈ ਜੋ ਗੱਲਾਂ ਮਨੁੱਖ ਨੂੰ ਨਰਕੀਂਂ ਲੈ ਜਾਂਦੀਆਂ ਹਨ ਤੀਰਥ ਪੁਰ ਆਕੇ ਉਨਾਂ ਦੀ ਚੁਲ਼ੀ ਛੱਡਣੀ ਚਾਹਿਯੇ। ਜਿਹਾਕੁ ਮੈਂ ਅੱਜ ਤੇ ਝੂਠ ਬੋਲਣਾ ਛੱਡਿਆ ਜਾਂ ਕਾਮ ਕ੍ਰੋਧ ਅਥਵਾ ਹੰਕਾਰ ਛੱਡਿਆ। ਸੋ ਤੁਸੀਂ ਇਨ੍ਹਾਂ ਵਿੱਚੋਂ ਤਾ ਕੋਈ ਚੀਜ ਬੀ ਨਾ ਛੱਡੀ ਖਾਣੇ ਪੀਣੇ ਦੀਆਂ ਚੀਜਾਂ ਛੱਡਣੇ ਉੱਤੇ ਲੱਕ ਬਨ੍ਹ ਲਿਆ ਹੈ।
ਇੱਕ ਬੋਲੀ ਬਾਵਾ ਜੀ ਇਹ ਤਾ ਤੁਹਾਡਾ ਸੰਤਾਂ ਦਾ ਹੀ ਕੰਮ ਹੈ ਸਾਡੇ ਕਬੀਲਦਾਰਾਂ ਤੇ ਏਹ ਗੱਲਾਂ ਕਦ ਛੁੱਟ ਸੱਕਦੀਆਂ ਹਨ। ਬਡੀ ਦੌੜ ਅਸੀਂ ਮਾਸ ਖਾਣਾ ਛੱਡ ਦੇਵਾਂਗੀਆਂ ਹੋਰ ਸਾਤੇ ਕੀ ਛੁਟ ਜਾਣਾ ਹੈ?
ਜਾਂ ਨ੍ਹਾ ਧੋਕੇ ਡੇਰੇ ਨੂੰ ਮੁੜਨ ਲੱਗੀਆਂ ਤਾਂ ਇੱਕ ਬੋਲੀ ਹੈ ਹੈ