ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਜਾਂ ਸੱਭੇ ਤੀਮੀਆਂ ਉਥੋਂ ਤੁਰੀਆਂ ਬਜਾਰ ਵਿੱਚ ਦੀ ਆਪਣੇ ਡੇਰੇ ਨੂੰ ਆਈਆਂ ਰਾਹ ਵਿੱਚ ਇੱਕ ਕੁੜੀ ਨੂੰ ਕਿਸੇ ਮਨੁੱਖ ਦਾ ਐਹਾ ਜਿਹਾ ਧੱਕਾ ਲੱਗਾ ਕਿ ਕੁਛ ਕਹਿਣੇ ਦੀ ਗੱਲ ਨਹੀਂ। ਉਸ ਕੁੜੀ ਦੀ ਮਾਂ ਨੇ ਕਿਹਾ ਹੈ ਹੈ ਜਾਂਦੂ ਤੈਂ ਤਾ ਮੇਰੀ ਕੁੜੀ ਨੂੰ ਮਾਰ ਹੀ ਸਿੱਟਿਆ ਸਾ ਉੱੱਖੜਿਆਂ ਦਾ ਅੱਗਾ ਦੇਖਕੇ ਨਹੀਂ ਤੁਰਦਾ। ਐਹੀ ਜੇਹੀ ਜੁਆਨੀ ਨੂੰ ਕਿੱਥੇ ਥਾਂਉ ਹੈ? ਆਂਹਾਂ ਨੀ ਕਾਹਨੋ ਦੇਖ ਤਾ ਜਾਣੀਦੀ ਕੁੜੀ ਨੂੰ ਗਸੀ ਪੈ ਪੈ ਜਾਂਦੀ ਹੈ। ਕਾਹਨੋ ਨੇ ਕਿਹਾ ਹਾਇ ਲੁਹੜਾ ਬੇਬੇ ਮੈਂ ਨੂੰ ਦੱਸ ਤਾ ਉਹ ਕੇਹੜਾ ਪੱਟਿਆ ਜਾਣਾ ਐਹਾ ਜਿਹਾ ਕਾਹਲ਼ਾ ਸਾ? ਹੈ ਹੈ ਉਹ ਨੂੰ ਨਿਘਾਰ ਪੈ ਜਾਏ ਓਨ ਇਹ ਨਾ ਜਾਤਾ ਭਈ ਕੁੜੀ ਨਿਆਣੀ ਹੈ। ਚਲ ਤਾ ਮੈਂ ਉਹ ਨੂੰ ਆਪਣਿਆਂ ਮਰਦਾਂ ਕੋਲੋਂ ਕੇਹੀਕੁ ਧਨੇਸੜੀ ਦੁਆਉਂਨੀ ਹਾਂ। ਨੀ ਉਹ ਨੂੰ ਨਿੱਘਰ ਸਿਘਿਰੀ ਆ ਜਾਏ ਦਾਦੇ ਮੁਗਾਉਣੇ ਨੇ ਸਾਡੀ ਕੁੜੀ ਨੂੰ ਧਰਤ ਪਰ ਪਟਕਣਾ ਲਿਆ ਸਾ॥

ਪਾਸੋਂ ਕਿਸੇ ਜਾਤ੍ਰੀ ਨੇ ਕਿਹਾ ਚੁੱਪ ਕਰ ਮਾਈ ਮੇਲੇ ਗੇਲੇ ਦਾ ਇਹੋ ਸੁਭਾਉ ਹੁੰਦਾ ਹੈ ਕਈਆਂ ਦੇ ਪੈਰ ਦਰੜ ਹੋ ਜਾਂਦੇ ਅਰ ਕਈਆਂ ਨੂੰ ਧੱਕੇ ਬਜਦੇ ਹਨ ਸੋ ਹੋਊ ਹੁਣ ਜਾਣ ਦਿਓ ਤੀਰਥ ਨ੍ਹਾਉਣ ਆਈਆਂ ਹੋਈਆਂ ਹੋਂ ਕਿਸੇ ਨੂੰ ਖੋਟਾ ਬਚਨ ਕਹਿਣਾ ਚੰਗਾ ਨਹੀਂ।

ਤੀਮੀਆਂ ਨੇ ਕਿਹਾ ਭਲਾ ਬੇ ਭਾਈ ਭਲਾ ਤੁਸੀਂ ਮਨੁੱਖਾਂ ਨੇ ਮਨੁੱਖਾਂ ਦੀ ਹੀ ਹੁਮਾਇਤ ਕਰਨੀ ਸੀ ਨਾ ਸਾਡਾ ਤੀਮੀਆਂ ਮਾਨੀਆਂ ਦਾ ਹੁਮੈਤੀ ਕੌਣ ਬਣਦਾ ਹੈ? ਸਾਡਾ ਕੋਈ ਮਨੁੱਖ ਇਥੇ ਹੁੰਦਾ ਤਾਂ ਉਸ ਨੂੰ ਸੁਆਦ ਦਿਖਾਲ਼ ਦਿੰਦਾ ਕਿ ਜਿਨ ਸਾਡੀ ਕੁੜੀ ਨੂੰ ਧੱਕਾ ਮਾਰਿਆ ਸਾ ਇਨਾਂ ਗੱਲਾਂ ਤੇ ਬਾਦ ਆਪਣੇ ਡੇਰੇ ਆਈਆਂ॥

ਜਾਂ ਪੰਜ ਸੱਤ ਦਿਨ ਗੰਗਾ ਜੀ ਪਰ ਬੀਤ ਗਏ ਤਾਂ ਮਨੁੱਖਾਂ ਨੇ ਕਿਹਾ ਲਓ ਭਈ ਹੁਣ ਅਸਨਾਨ ਧਿਆਨ ਹੋ ਚੁੱਕੇ ਚਲੋ ਘਰਾਂ ਦੀ