ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

ਬਹਿੰਦੀ। ਅੱਛਾ ਫੇਰ ਮੈਂ ਬੀ ਹੁਣ ਇਸ ਦੇ ਖਸਮ ਦਾ ਸਿਬਾ ਹੀ ਬਣਾਕੇ ਛੱਡਣਾ ਹੈ। ਆਉ ਤੇਰੇ ਖਸਮ ਨੂੰ ਖਾੱੱਧਾ। ਆਉ ਤੇਰੇ ਭਈਆਂ ਨੂੰ ਪਿੱਟਿਆ। ਆਉ ਤੇਰੇ ਪੁੱਤਾਂ ਨੂੰ ਨੀਉਂ ਦੇ ਥੱਲੇ ਦੇਮਾਂ ਚੰਡੀਏ ਕਮਜਾਤੇ ਬੋਲਣੇ ਨੂੰ ਮਰਦੀ ਹੈਂ? ਬਦਕਾਰੇ ਪਰ ਡੁੱਬਕੇ ਮਰ॥

ਰਾਮਦੇਈ ਨੇ ਕਿਹਾ ਬਦਕਾਰ ਤੂੰ ਤੇਰੀ ਧੀ ਅਰ ਬਦਕਾਰ ਤੇਰੀ ਨੂੰਹ। ਮੈਂ ਕਿਉਂ ਬਦਕਾਰ ਬਦਕਾਰ ਤੇਰੀ ਦੋਹਤੀ। ਨਕਬਢੀਏ ਹਿਆਉ ਨਹੀਂ ਆਉਂਦਾ ਅਜੇ ਤਾਂ ਕਲ ਧੀ ਨੇ ਕੱਚਾ ਕਢਾਇਆ ਸਾ? ਹੈ ਬਿਸਰਮੈ ਹੈ ਔਂਤ ਨਿਪੁਤੀਏ ਹੈ ਚੁਮਾਰਾਂ ਦੀਏ ਰੰਨੇ ਹੈਂ ਗੋਲੀਏ ਔਂਤੜ ਨਾ ਹੋਵੇ। ਲਓ ਭਈ ਲੋਕੋ ਸੈਂਕੜੇ ਔਗੁਣ ਕਰਕੇ ਹੁਣ ਪਵਿੱਤਰ ਬਣਦੀ ਹੈ (ਨੌ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ)॥

ਚੰਦਕੋਰ ਬੇਲੀ ਚੁਮਾਰਾਂ ਦੀ ਰੰਨ ਅਰ ਔਂਤੜ ਤੂੰ ਅਰ ਤੇਰੀ ਅੰਮਾ ਅਰ ਤੇਰੀ ਸੱਸ ਅਗੇ ਤੇਰੀ ਨੂੰਹ ਚੁਮਾਰਾਂ ਦੀ ਰੰਨ ਬਣੇ ਕਿ ਜਿਨ੍ਹਾਂ ਦੇ ਘਰ ਦੀਆਂ ਕਦੀਮ ਬਣਦੀਆਂ ਆਈਆਂ। ਸੌਕਣੇ ਭੂਹੇ ਚੜ੍ਹਦੀ ਜਾਂਦੀ ਹੈਂ? ਅੱਛਾ ਖੜੀ ਰਹੁ ਜਾਈਂ ਬੇ ਮੁੰਡਿਆ ਹੱਟੀ ਤੇ ਰਾਮਦਿੱਤੇ ਅਰ ਉਸ ਦੇ ਪਿਉ ਨੂੰ ਹਾਕ ਮਾਰ ਲਿਆਉ ਮੈਂ ਇਸ ਨੂੰ ਹਾਕ ਮਾਰ ਲਿਆ ਮੈਂ ਇਸ ਨੂੰ ਨੌ ਸੌ ਚੂਹੜੇ ਦੀ ਰੰਨ ਬਣਾਕੇ ਛੱਡਣਾ ਹੈ। ਮੈਂ ਖਤਰੀ ਦੀ ਮਾਰ ਨਹੀਂ ਜੋ ਇਸ ਕੰਜਰੀ ਦੀ ਘਗਰੀ ਠਾਣੇ ਨਾ ਪੁਚਾਮਾ। ਹੈ ਹੈ ਨਘਾਰ ਪੈ ਜਾਏ ਏਸ ਨੈ ਤਾ ਸਾ ਨੂੰ ਬਿੱਲ ਬਾੜਨਾ ਲਿਆ ਹੈ॥

ਰਾਮਦੇਈ ਨੇ ਕਿਹਾ ਜਾਹ ਬੇ ਬਾਈ ਬੁਲਾ ਲਿਆਓ ਇਹ ਦੇ ਰਾਮਦਿੱਤੇ ਜੁਆਈ ਨੂੰ ਦੇਖਾਂ ਤਾਂ ਉਹ ਪੰਜਮਾਰਖਾਂ ਮੈਂ ਨੂੰ ਕਿੱਕੁਰ ਘਰੋਂ ਕੱਢ ਜਾਂਦਾ ਹੈ। ਸੌਕਣੇ ਤੈ ਨੂੰ ਬੀ ਸੌਹੂੰ ਹੈ ਕਿ ਜੇ ਉਹ ਦੇ ਪਿਉ ਕੰਜਰ ਨੂੰ ਨਾ ਸੱਦੇਂ। ਆਵੇ ਤਾਂ ਦਾਦੇ ਦਾੜ੍ਹੀ ਹਗਾਉਂਦਾ ਜੇ ਉਹ ਦੀ ਦਾੜ੍ਹੀ ਨਾ ਫੂਕ ਸਿੱਟਾਂ। ਨਾਲੇ ਦੇਖਾਂਗੀ ਨਾ ਰਾਮਦਿੱਤਾ ਇਹ ਦਾ ਖਸਮ ਮੈਂ ਨੂੰ ਕੀ ਕਹਿੰਦਾ ਹੈ। ਆਵੇ ਤਾ ਸਹੀ ਮੈਂ ਕੇਹੇਕੁ