ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਜੁੰਡੇ ਪੱਟਦੀ ਹੈਂ। ਉਹ ਦੇ ਜਿਸ ਕਿਸੇ ਨੂੰ ਪਿੱਟਿਆ ਉਹ ਕੌਣ ਹੈ ਸਾ ਨੂੰ ਹੱਥ ਲਾਉਣ ਵਾਲ਼ਾ। ਆਵੇ ਤਾ ਸਹੀ ਜੇ ਵੱਢਕੇ ਭੱਠੀ ਵਿੱਚ ਨਾ ਸਿੱਟ ਦੇਮਾਂ॥

ਜਾਂ ਇਨਾਂ ਦੀ ਲੜਾਈ ਹੋ ਰਹੀ ਸੀ ਤਾਂ ਪਾਸੋਂ ਕਿਸੀ ਗੁਆਂਢਣ ਨੇ ਆਕੇ ਕਿਹਾ ਆਓ ਹੁਣ ਬਥੇਰੀ ਹੋਈ ਅਜੇ ਥੱਕੀਆਂ ਨਹੀਂ? ਦੱਸੋ ਤਾਂ ਭਲਾ ਇਨਾਂ ਗਾਲ਼ਾਂ ਬਾਲ਼ਾਂ ਤੇ ਤੁਹਾਨੂੰ ਕੀ ਲੱਭਦਾ ਹੈ? ਹੈ ਹੈ ਤੁਹਾ ਨੂੰ ਕੋਠੇ ਚੜ੍ਹ ਕੇ ਬਕਦੀਆਂ ਨੂੰ ਏਸ ਗੱਲ ਦੀ ਬੀ ਸਰਮ ਨਹੀਂ ਕਿ ਗਲ਼ੀ ਵਿੱਚ ਸਉ ਆਪਣਾ ਪਰਾਇਆ ਲੰਘਦਾ ਹੈ, ਸੁਣਨ ਵਾਲ਼ੇ ਕੀ ਕਹਿੰਦੇ ਹੋਣਗੇ? ਗਾਲ਼ਾਂ ਨਾਲ ਆਪਣਾ ਮੂੰਹ ਹੀ ਗੰਦਾ ਕਰਦੀਆਂ ਹੋ ਹੋਰ ਕੀ ਪੱਲੇ ਪੈਂਦਾ ਹੈ? ਆਓ ਰੱਬ ਦੇ ਵਾਸਤੇ ਹੁਣ ਬੱਸ ਕਰ ਜਾਓ। ਜਾਂ ਅਜੇ ਬੀ ਕੋਈ ਚੁੱਪ ਨਾ ਹੋਈ ਤਾਂ ਫੇਰ ਗੁਆਂਢਣ ਨੇ ਕਿਹਾ ਨੀ ਬੇਬੇ ਰਾਮਦੇਈਯੇ ਤੂੰ ਹੀ ਚੁੱਪ ਕਰ ਜਾਹ ਇਸ ਨੇ ਤਾ ਹਾਰਨੇ ਦਾ ਨੇਮ ਕੀਤਾ ਹੋਇਆ ਮਲੂਮ ਹੁੰਦਾ ਹੈ। ਜਾਂ ਫੇਰ ਬੀ ਕੋਈ ਚੁੱਪ ਨਾ ਹੋਈ ਤਾ ਕਿਹਾ ਨੀ ਬੋਬੋ ਚੰਦ ਕੌਰੇ ਤੂੰ ਤਾ ਸਿਆਣੀ ਬਿਆਣੀ ਸਗੋਂ ਮਾਂ ਨੂੰ ਮੱਤਾਂ ਦਿੰਦੀ ਹੁੰਦੀ ਸੀ ਅੱਜ ਤੇਰੀ ਮੱਤ ਨੂੰ ਕੀ ਹੋ ਗਿਆ? ਆਉ ਹੁਣ ਬਹੁਤ ਹੋਈ ਹੇਠਾਂ ਉਤਰ ਕੇ ਬੈਠ ਬਥੇਰੀ ਛਿੰਝ ਪੈ ਚੁੱਕੀ ਹੈ॥

ਇਹ ਸੁਣਕੇ ਚੰਦ ਕੌਰ ਹੇਠ ਉੱਤਰਿ ਆਈ ਆਰ ਰਾਮ ਦੇਈ ਬੀ ਇਹ ਆਖਦੀ ਹੋਈ ਹੇਠ ਉੱਤਰ ਗਈ ਕਿ (ਹਾਰ ਗਈ ਸਾਂਈ ਪਿੱਟੀ ਹਾਰ ਗਈ। ਹਾਰ ਗਈ ਖਸਮਖਾਣੀ ਹਾਰ ਗਈ)॥

ਲੜਨੇ ਦੇ ਸਬਬ ਚੰਦ ਕੌਰ ਦਾ ਸੰਘ ਸੁੱਕ ਗਿਆ ਸਾ ਜਾਂ ਘੜੇ ਤੇ ਭਰਕੇ ਪਾਣੀ ਦਾ ਕਟੋਰਾ ਪੀਣ ਲਗੀ ਤਾਂ ਇਕ ਕੁੜੀ ਨੂੰ ਬੋਲੀ (ਕਹੁ ਰਾਧੇਕਿਸਨ) ਜਾਂ ਕੁੜੀ ਨੇ ਰਾਧੇਕਿਸਨ ਕਹਿ ਦਿਤਾ ਤਾਂ

ਉਸ ਨੇ ਪਾਣੀ ਪੀ ਲਿਆ॥

L