(੯੫)
ਉਸ ਪਰਦੇਸੀ ਮੁੰਡੇ ਨੇ ਕਿਹਾ ਭਾਂਡੇ ਫੁੱਟੇ ਅਰ ਛਿੱਟਾਂ ਕੀ ਹੁੰਦੀਆਂ ਹਨ?
ਉਨ੍ਹਾਂ ਨੇ ਕਿਹਾ ਇਹ ਬੁੱਝਣੇ ਵਾਲ਼ੇ ਨੂੰ ਪਤਾ ਦੇਈਦਾ ਹੈ ਭਈ ਸਾਰੇ ਸੈਹਰ ਨਾ ਢੂੰਡਣ ਲੱਗ ਜਾਵੇ ਜਿਸ ਮਹੱਲੇ ਭਾਂਡੇ ਫੁੱਟਣ ਅਰ ਜਿਸ ਗਲ਼ੀ ਛਿੱਟਾਂ ਜਾਣ ਉਸੀ ਮਹਲੇ ਅਰ ਗਲ਼ੀ ਵਿੱਚ ਧਿਆਨ ਦੁੜਾਵੇ॥
ਓਪਰਾ ਮੁੰਡਾ ਬੋਲਿਆ ਆਸ਼ਕੇ ਓਏ ਇਹ ਤਾ ਤੁਸੀਂ ਖਰੀ ਖੇਲ ਕੱਢੀ ਹੈ।
ਉਨ੍ਹਾਂ ਨੇ ਕਿਹਾ ਹੋਰ ਤੁਹਾਡੇ ਮਾਂਗੁਰ ਤਾ ਨਹੀਂ ਅਸੀਂ ਤਾ ਏਸ ਤੇ ਬੀ ਅੱਛੀਆਂ ਖੇਲਾਂ ਜਾਣਦੇ ਹੈਂ ਝੋਕਿਆ ਤੂੰ ਕੀ ਜਾਣੇ?
ਓਪਰੇ ਮੁੰਡੇ ਨੇ ਹੂਰਾ ਉੱਗਰ ਕੇ ਆਖਿਆ ਕਿੰਉ ਓਏ ਸਾਲ਼ਿਆ ਝੋਕਾ ਕਿਹ ਨੂੰ ਕਹੀਦਾ ਹੈ ਫੇਰ ਕਹੁ ਤਾ ਜੇ ਗੱਡ ਨਾ ਦੇਮਾਂ!
ਉਹ ਮੁੰਡਾ ਬੋਲਿਆ ਮਾਰ ਤਾ ਹੂਰਾ ਜੇ ਸਾਲ਼ੇ ਦੇ ਸੀਰਮੇ ਨਾ ਪੀ ਸਿੱਟਾਂ। ਕਿੱਡਾ ਸਾਹਨ ਆਇਆ ਹੈ ਓਪਰਾ ਬੋਲਿਆ ਭਲਾ ਬੱਚਾ ਐਥੇ ਤਾ ਤੂੰ ਆਪਣੇ ਮਹੱਲੇ ਦਾ ਗੁਮਾਨ ਕਰਦਾ ਹੈਂ ਕਿਤੇ ਬਜਾਰ ਮਿਲ਼ੀਂ ਤਦ ਤੇਰੇ ਦੰਦ ਭੰਨਾਂਗਾ॥
ਉਹ ਮੁੰਡਾ ਬੋਲਿਆ ਆਹੋ ਓਏ ਆਹੋ ਬਥੇਰੇ ਦੰਦ ਭੰਨਦੇ ਫਿਰਦੇ ਹਨ ਜਾਹ ਸੁੱਖ ਚਾਹਨਾ ਹੈਂ ਤਾਂ ਚੁੱਪ ਕਰਕੇ ਚਲਿਆ ਜਾਹ ਨਹੀਂ ਤਾ ਪਟੇ ਪਟਾ ਕੇ ਨਾ ਜਾਈਂ॥
ਓਪਰਾ ਮੁੰਡਾ ਬੋਲਿਆ ਆਉ ਲਾਉ ਤਾ ਪਟਿਆਂ ਨੂੰ ਹੱਥ ਜੇ ਸੁਆਦ ਦੇਖਣਾ ਹੈ ਸਾਲ਼ੇ ਨੂੰ ਭੋਂ ਨਾਲ਼ ਨਾ ਮਾਰਾਂ? ਇਹ ਕਹਿਕੇ ਇੱਕ ਤੁਮਾਚਾ ਗੱਲਾਂ ਪਰ ਮਾਰ ਦਿਤਾ। ਜਾਂ ਤੁਮਾਚਾ ਲਗਿਆ ਤਾਂ ਉਹ ਮੁੰਡਾ ਉਸੀ ਬੇਲੇ ਰੋਣ ਲੱਗ ਗਿਆ। ਆਂਆਂ ਆਂਆਂ ਮਾਰ ਤਾਂ ਸਾਲ਼ਿਆ। ਚੱਲ ਤਾ ਤੈਂ ਨੂੰ ਆਪਣੇ ਚਾਚੇ ਤੇ ਕੇਹੀਕੁ ਧਨੇਸੜੀ ਦੁਆਉਂਦਾ ਹਾਂ। ਜਾਂ ਉਸ ਮੁੰਡੇ ਨੂੰ ਰੋਂਦਾ ਸੁਣਿਆਂ