(੯੮)
ਆਵੇ ਸੋ ਲੰਡੀ ਦਾ। ਕੋਈ ਬੋਲਿਆ ਜੇਹੜਾ ਤਾਲ ਦੇ ਥੱਲੇ ਦੀ ਮਿੱਟੀ ਨਾ ਲਿਆਊ ਸੋ ਬੁੱਚੀ ਦਾ। ਕੋਈ ਪੁੱਠੀ ਡਾਰੀ ਅਰ ਕੋਈ ਕੁੱਤੇ ਤਾਰੀ ਭਰਨ ਲੱਗ ਪਿਆ। ਕਿਨੇ ਆਖਿਆ ਦੇਖੋ ਅਸੀਂ ਚੌਂਕੜੀ ਮਾਰਕੇ ਤਰਦੇ ਹੈਂ॥
ਏਹ ਇਸ ਭਰੇ ਪਾਣੀ ਵਿੱਚ ਖੌਰੂ ਪਾ ਰਹੇ ਸੇ ਕਿ ਇਤਨੇ ਨੂੰ ਕੰਢੇ ਉਪਰੋਂ ਇੱਕ ਮੁੰਡਾ ਬੋਲਿਆ ਭਈ ਅਸੀਂ ਇਹ ਨਹੀਂ ਮੰਨਦੇ ਜੇ ਤੁਸੀਂ ਮਾਂਪਿਉ ਦਾ ਰੱਜ ਕੇ ਦੁੱਧ ਪੀਤਾ ਹੈ ਤਾਂ ਪਾਣੀ ਦੇ ਵਿੱਚ ਸਿੱਧੇ ਖੜੇ ਹੋਕੇ ਪੈਰਾਂ ਦੇ ਜੋਰ ਪਾਰ ਜਾਇ ਆਓ ਪਰ ਹੱਥ ਉਪਰ ਨੂੰ ਖੜ੍ਹੇ ਕਰ ਛੱਡੋ ਜੇ ਹੱਥ ਹਿਲਾਓਂਗੇ ਤਾਂ ਅਸੀਂ ਨਹੀਂ ਬਿਦਦੇ॥
ਮੁੰਡਿਆਂ ਨੇ ਕਿਹਾ ਭਈ ਇਹ ਤਾ ਕਦੀ ਨਹੀਂ ਹੋ ਸੱਕਦੀ ਭਈ ਹੱਥ ਹਿਲਾਏ ਬਿਨਾ ਕੋਈ ਤਰ ਸਕੇ। ਭਲਾ ਜੇ ਐਡਾ ਹੀ ਹੈਂ ਤਾਂ ਤੂੰ ਹੀ ਤਰਕੇ ਦਿਖਾਲ ਤਾਂ॥
ਉਸ ਮੁੰਡੇ ਨੇ ਕਿਹਾ ਬੱਚਾ ਅਸੀਂ ਦਰਿਆ ਦੇ ਕੰਢੇ ਦੇ ਰਹਿਣ ਵਾਲੇ ਹੈਂ ਡਰਕੇ ਜਰੂਰ ਦਿਖਾਲ਼ ਦੇਮਾਂਗੇ ਮੁੰਡਿਆਂ ਨੇ ਕਿਹਾ ਭਈ ਮਿੱਤਰਾ ਤੇਰੇ ਘਰ ਕਿਥੇ ਹਨ ਉਸ ਨੇ ਕਿਹਾ ਫੁਲੌਰ॥
ਮੁੰਡਿਆਂ ਨੇ ਕਿਹਾਨਾ ਓਏ ਏਹ ਫੁਲੌਰਿਯੇ ਤਾਂ ਦਰਿਆ ਦੀਆਂ ਮੱਛੀਆਂ ਹੁੰਦੇ ਹਨ ਇਸ ਨਾਲ਼ ਸਰਤ ਨਾ ਲਾਓ। ਫੇਰ ਸਭਨਾਂ ਨੇ ਪਿਆਰ ਨਾਲ਼ ਕਿਹਾ ਭਈ ਮਿੱਤਰਾ ਸਰਤਾਂ ਲਾਉਣੀਆਂ ਤਾਂ ਲੁੱਚਿਆਂ ਦਾ ਕੰਮ ਹੈ ਅਸੀਂ ਖੱਤਰੀ ਬਾਹਮਣਾਂ ਦੇ ਪੁੱਤ ਸਰਤਾਂ ਦੀ ਸਾਰ ਕੀ ਜਾਣਿਯੇ। ਪਰ ਜੇ ਤੂੰ ਸਾ ਨੂੰ ਇੱਕ ਵਾਰ ਤਰਕੇ ਦਿਖਾਲ਼ੇਂ ਤਾਂ ਤੇਰਾ ਅਸਾਨ ਮੰਨਾਂਗੇ॥
ਫਲੌਰੀਆ ਲੰਗੋਟ ਕੱਸਦਾ ਹੀ ਤਾਲ ਵਿੱਚ ਕੁੱਦ ਪਿਆ। ਅਰ ਹੱਥ ਉੱਪਰ ਨੂੰ ਚੱਕ ਕੇ ਪੈਰਾਂ ਨਾਲ ਐਹਾ ਤਰਿਆ ਕਿ ਓਹ ਹੱਕੇ ਬੱਕੇ ਰਹਿ ਗਏ। ਜਾਂ ਉਹ ਪਾਸ ਆਇਆ ਤਾਂ ਬੋਲੇ ਆਸਕੇ ਭਈ ਆਸਕੇ ਫੁਲੌਰੀਆਂ ਨੂੰ ਜੇਹੇ ਸੁਣਦੇ ਸੇ ਤੇਹੇ ਹੀ ਦੇਖੇ॥