ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵਾਰਥ

੨੨੩


‘ਹੋਕੇ' ਕਦੇ ‘ਹੁੰਦਾ ਹੋਇਆ' ਦਾ ਅਰਥ ਦੇਂਦਾ ਹੈ; ਜਿਵੇਂ— ਵੀਰ ਹੋ ਕੇ ਤੀਵੀਂ ਉਪਰ ਵਾਰ ਕਰ ਰਿਹਾ ਹੈਂ?

ਭਾਵਾਰਥ

੫੯੧. ਭਾਵਾਰਥ ਨਾਂਵ ਹੈ ਅਤੇ ਨਾਂਵ ਵਾਂਗਰ ਹੀ ਇਸ ਦੇ ਰੂਪ ਵੀ ਬਦਲਦੇ ਹਨ। ਨਾਂਵ ਵਾਂਗਰ ਹੀ ਉਦੇਸ਼ ਜਾਂ ਕਰਮ ਵੀ ਹੋ ਸਕਦਾ ਹੈ ਅਤੇ ਸੰਬੰਧਕ ਨਾਲ ਇਸ ਦਾ ਵੀ ਸੰਬੰਧਕੀ ਰੂਪ ਹੀ ਵਰਤਿਆ ਜਾਂਦਾ ਹੈ। ਸਾਧਾਰਣ ਨਾਂਵ ਅਤੇ ਭਾਵਾਰਥ ਵਿੱਚ ਇਹ ਫਰਕ ਹੈ ਕਿ ਕ੍ਰਿਆ ਹੋਣ ਕਰਕੇ ਭਾਵਾਰਥ ਦਾ ਕਰਮ ਵੀ ਹੋ ਸਕਦਾ ਹੈ। ਉਦਾਹਰਣ—

ਉਦੇਸ਼—'ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ?'

—ਹੀਰ ਵਾਰਿਸ

‘ਖਾਣਾ-ਪੀਣਾ, ਸੌਣਾ ਬਹਿਣਾ,

ਛੱਡ ਦਿੱਤਾ ਸੁਖ ਜੱਗ ਦਾ।

—ਹਾਤਮ

ਕਰਮ—ਸੋਹਣ ਲਿਖਣਾ-ਪੜ੍ਹਣਾ ਜਾਣਦਾ ਹੈ।

ਸੰਬੰਧਕੀ ਰੂਪ—

“ਮੁਹਤਾਜ ਹੈ ਖਾਉਣੇ ਪੀਉਣੇ ਦਾ,

ਪੱਲੇ ਮੁਕਬਿਲੇ ਦੇ ਨਹੀਂ ਧਨ, ਹੀਰੇ!"

“ਨਹੀਂ ਮਾਰਨੋਂ ਕੁਟਣੋਂ ਹੀਰ ਡਰਦੀ।”

—ਹੀਰ ਮੁਕਬਿਲ

ਘਰ ਖਾਣ ਨੂੰ ਨਹੀਂ, ਮਾਂ ਪੀਹਣ ਗਈ।

'ਇਹ ਰਜ ਕੇ ਖਾਣ ਦੀਆਂ ਮਸਤੀਆਂ ਨੀਂ।'

—ਹੀਰ ਵਾਰਿਸ

'ਰੰਡਾ ਘਲਿਆ ਸਾਕ ਕਰਾਉਣੇ ਨੂੰ।'

—ਹੀਰ ਵਾਰਿਸ

'ਰੌਲ ਉਸ ਦਾ ਹੱਥ ਦੇਖਣ ਲੱਗਾ।' ਇਸ ਵਾਕ ਵਿਚ ‘ਦੇਖਣ' ਦਾ ਕਰਮ ‘ਹੱਥ' ਵੀ ਆਇਆ ਹੈ।
ਉੱਪਰ ਵਰਤੇ ਗਿਆਂ ਸੰਬੰਧਕੀ ਰੂਪਾਂ ਵਿੱਚ ‘ਖਾਣ ਨੂੰ' ਅਤੇ ‘ਕਰਾਉਣੇ ਨੂੰ' ਸੰਬੰਧਕ-ਸਹਿਤ ਹਨ; ਪਰ ‘ਪੀਹਣ'(=ਪੀਹਣ ਨੂੰ ਜਾਂ ਪੀਹਣ ਲਈ) ਸੰਬੰਧਕ-ਰਹਿਤ ਹੈ। ੫੯੨. ‘ਹ' ਅਤੇ ‘ਸ' ਧਾਤੂਆਂ ਦੇ ਕਾਲਾਂ ਨਾਲ ਕਈ ਵਾਰ ‘ਗਾ' ਦੇ ਰੂਪ ਵੀਂ ਲਗਾਏ ਜਾਂਦੇ ਹਨ; ਜਿਵੇਂ:--

ਰਾਣੀ ਦੇ ਦੋ ਪੁੱਤ ਤੇ ਇੱਕ ਧੀ ਸੀਗੇ।'

—ਸਾਹਿਤ-ਵਾੜੀ, ਸ੦੧੯੧

“ਏਹ ਸਭ ਹਨ ਗੇ ਸੰਤ ਸੱਚੇ ਸਿੰਘ ਏ,

ਗ੍ਰ੍ਸਤੀ ਹਨ ਗੇ ਏਹ ਕਰਦੇ ਕਾਰ।

—ਰਾਣਾ ਸੂਰਤ ਸਿੰਘ

ਸੰਭਾਵ ਭਵਿਖਤ

੫੯੩, ਪੰਜਾਬੀ ਵਿੱਚ ਸੰਭਾਵ ਭਵਿਖਤ ਸੁਤੰਤਰ ਅਤੇ ਅਧੀਨ-ਦੋਹਾਂ ਤਰ੍ਹਾਂ ਦੇ ਵਾਕਾਂ ਵਿੱਚ ਵਰਤਿਆ ਜਾਂਦਾ ਹੈ; ਜਿਵੇਂ:-

ਸੁਤੰਤਰ ਵਾਕ—ਮੁਲਕ ਮਾਹੀ ਦਾ ਵੱਸੋ,
ਕੋਈ ਰੋਵੇ ਤੇ ਕੋਈ ਹੱਸੇ