--२९ ਪੰਜਾਬੀ ਭਾਸ਼ਾ ਦਾ ਵਿਆਕਰਣ ਵਿਅੰਜਨਾਂ ਦਾ ਉਚਾਰਣ ੫੯, ‘ਕ' ਤੋਂ ਲੈਕੇ ‘ਮ ਤਕ—ਇਨ੍ਹਾਂ ਪੰਝੀਆਂ ਵਰਣਾਂ ਨੂੰ ਸਪਰ੍ਸ਼ ਵਰਣ ਆਖਦੇ ਹਨ। ਇਨ੍ਹਾਂ ਦਾ ਉਚਾਰਣ ਕਰਨ ਲੱਗੇ ਜੀਭ ਦੇ ਕਿਸੇ ਨਾ ਕਿਸੇ ਭਾਗ ਨਾਲ ਕੰਠ ਜਾਂ ਤਾਲੂ ਲਗਦਾ ਹੈ, ਜਾਂ ਉਪਰਲਾ ਜਾਂ ਹੇਠਲਾ ਹੋਠ ਛੂੰਹਦਾ ਹੈ ਜਿਸ ਟਿਕਾਣੇ ਤੇ ਵਰਣ ਦੀ ਧੁਨੀ (ਆਵਾਜ਼) ਬਣਦੀ ਹੈ ਅਤੇ ਸੁਣਨ ਵਿਚ ਆਉਂਦੀ ਹੈ, ਉਸ ਨੂੰ ਉਸ ਵਰਣ ਦਾ ਉਚਾਰਣ-ਸਥਾਨ ਆਖਦੇ ਹਨ। ਜੀਭ ਦਾ ਸਪਰਸ਼ ਕਿਸ ਟਿਕਾਣੇ ਹੁੰਦਾ ਹੈ—ਇਸ ਦਾ ਖਿਆਲ ਕਰਕੇ ਸਪਰਸ਼ਾਂ ਨੂੰ ਪੰਜਾਂ ਵਰਗਾਂ ਵਿਚ ਵੰਡਿਆ ਗਿਆ ਹੈ। ਮੂੰਹ ਦੇ ਅੰਦਰ ਵੱਲੋਂ ਉਚਾਰਣਟਿਕਾਣੇ ਇਹ ਹਨ—-ਕੰਠ, ਤਾਲੂ, ਮੂਰਧਾ, ਦੰਦ, ਹੋਠ। (੧) ਕਵਰਗ ਜਾਂ ਕੰਠ ਦੇ ਵਰਣ—ਕ, ਖ, ਗ, ਘ, ਙ (੨) ਚਵਰਗ ਜਾਂ ਤਾਲੂ ਦੇ ਵਰਣ—ਚ, ਛ, ਜ, ਝ, ਞ ਦੇ (੩) ਟਵਰਗ ਜਾਂ ਮੂਰਧਾ ਦੇ ਵਰਣ-ਟ, ਠ, ਝ, ਢ, ਣ। (੪) ਤਵਰਗ ਜਾਂ ਦੰਦਾਂ ਦੇ ਵਰਣ—ਤ, ਥ, ਦ, ਧ, ਨ। (੫) ਪਵਰਗ ਜਾਂ ਹੋਠਾਂ ਦੇ ਵਰਣ—ਪ, ਫ, ਬ, ਭ, ਮ। ਹਰ ਇਕ ਵਰਗ ਵਿਚ ਪੰਜ ਵਰਣ ਹਨ | ਇਨ੍ਹਾਂ ਵਿੱਚ ਵਰਗ ਦਾ ਅੰਤਲਾ ਵਰਣ ਅਨੁਨਾਸਿਕ ਹੈ, ਇਸ ਤਰ੍ਹਾਂ ਙ, ਞ, ਣ, ਨ, ਮ—ਅਨੁਨਾਸਿਕ ਹਨ। ਇਨ੍ਹਾਂ ਦਾ ਉਚਾਰਣ ਮੂੰਹ ਅਤੇ ਨੱਕ ਵਿੱਚੋਂ ਹੁੰਦਾ ਹੈ। ਓਸ ਵੇਲੇ ਜੀਭ ਅਤੇ ਬੁੱਲਾਂ ਦੀ ਹਾਲਤ ਉਹੋ ਹੁੰਦੀ ਹੈ ਜਿਹੜੀ ਉਸ ਵਰਗ ਦੇ ਘੋਸ਼ ਦਾ ਉਚਾਰਣ ਕਰਨ ਵੇਲੇ। ਉਪਰ ਦਸਿਆਂ ਵਿਅੰਜਨਾਂ ਵਿੱਚੋਂ ਘ, ਝ, ਢ, ਧ, ਭ ਦਾ ਉਚਾਰਣ ਦੋ ਤਰ੍ਹਾਂ ਦਾ ਹੈ। ਇਸ ਬਾਬਤ ਅੱਗੇ ਦਸਿਆ ਜਾਏਗਾ। ਕ, ਖ਼, ਗ਼, ਜ਼, ਯ, ਫ਼, ਸ਼—ਇਹ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਸ਼ਬਦਾਂ ਵਿਚ ਵਰਤੇ ਜਾਂਦੇ ਹਨ।
ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/50
ਦਿੱਖ