ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੯)
ਦੌ ਸੌ ਵੀਹਕੁ ਗਜ ਥੱਲੇ ਸੀ। ਇਸ ਸਭ ਤੋਂ ਹੇਠਲੀ ਤਹ ਵਿੱਚ ਹੀ ਮੇਰਾ ਚਾਚਾ ਅਤੇ ਚਾਚੇ ਦਾ ਪੁੱਛ, ਭਰਾ ਕੰਮ ਕਰਦੇ ਸਨ।
ਇੱਕ ਦਿਨ ਕੋਲੇ ਦੇ ਪੱਥਰ ਡਿੱਗਣ ਨਾਲ ਜੇਕ ਆਪਣੇ ਹੱਥ ਨੂੰ ਸੱਟ ਲੁਆ ਘਰ ਨੂੰ ਆਇਆ । ਕੋਈ ਹੱਡੀ ਨਹੀਂ ਸੀ ਟੁੱਟੀ ਅਤੇ ਡਾਕਦਾਰ ਕਹਿਣ ਲੱਗਾ ਕਿ ਕੁਝ ਦਿਨਾਂ ਵਿੱਚ ਵੱਲ ਹੋ ਜਾਏਗਾ।
ਮੇਰਾ ਚਾਚਾ ਉੱਚੀ ਦਿੱਤੀ ਬੋਲਿਆ ਕੁਝ ਵਿੱਚ ? ਪਰ ਇਨ੍ਹਾਂ ਕੁਝ ਦਿਨਾਂ ਵਿੱਚ ਮੇਰਾ ਠੇਲ੍ਹਾ ਕੌਣ ਰੁੜ੍ਹੇਗਾ ? ਜੇ ਹਮੇਸ਼ਾਂ ਲਈ ਰੱਖਣਾ ਹੋਵੇ ਤਾਂ ਮਿਲਣਾ ਸੌਖਾ ਹੈ ਪਰ ਇਹੋ ਜਿਹੇ ਥੋੜੇ ਚਿਰ ਦੇ ਕੰਮ ਲਈ ਕੌਣ ਆਉਂਦਾ ਹੈ ? ਸੋ ਮੈਨੂੰ ਸੁਝਦਾ ਹੈ ਕਿ ਮੈਨੂੰ ਵੇਹਲਿਆਂ ਬਹਿਣਾਂ ਪਏਗਾ ਅਤੇ ਸਾਡੇ ਦੰਦਾਂ ਨੂੰ ਵੇਹਲੇ ਰਹਿਣਾਂ ਪਏਗਾ॥
ਮੇਰੇ ਮਨ ਵਿੱਚ ਆਈ ਕਿ ਮੇਰਾ ਚਾਚਾ ਜੋ ਮੇਰੇ ਨਾਲ ਹਿਤ ਕਰਦਾ ਹੈ,ਮੈਂ ਬੀ ਆਪਣੇ ਭਰਾ ਦੀ ਥਾਂ ਕੰਮ ਕਰਕੇ ਕੁਝ ਨ ਕੁਝ ਉਹਦਾ ਵੱਟਾ ਮੈਂ ਪੁੱਛਿਆ, ਜੈਕ ਦਾ ਕੰਮ ਲਾਹ ਸਕਦਾ ਹਾਂ। ਸੋ ਸਿੱਖਣਾ ਔਖਾ ਹੈ ?