ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੦ )

ਗੱਲ ਤਾਂ ਯਥਾਰਥ ਸੀ ਪਰ ਹੋਰ ਅਸੀਂ ਕਰਦੇ ਕੀ ? ਜੇ ਅਸੀਂ ਗਲੀ ਵਿੱਚ ਹੀ ਖਲੇ ਰਹਿੰਦੇ ਤਾਂ ਇੱਕ ਮਿੰਟ ਵਿੱਚ ਹੀ ਜ਼ਰੂਰ ਡੁੱਬ ਜਾਂਦੇ, ਪਰ ਢਾਲ ਵਿੱਚ ਖਬਰੇ ਕੋਈ ਬਚਨ ਦਾ ਉਪਾਉ ਨਿਕਲ ਆਉਂਦਾ, ਸੋ ਸਾਡੇ ਵਿੱਚੋਂ ਸੱਤ ਜਨੇ ਉੱਧਰੇ ਹੀ ਦੌੜਕੇ ਗਏ। ਤਿੰਨ ਚਾਰ ਸਿੱਧੇ ਉੱਥੇ ਹੀ ਖੜੇ ਰਹੇ ਅਤੇ ਮੁੜ ਸਾਨੂੰ ਨਜ਼ਰ ਨਾ ਆਏ ॥

ਅਸੀਂ ਖੜੇ ਨਹੀਂ ਹੋ ਸੱਕਦੇ ਸਾਂ ਅਤੇ ਸੱਚ ਮੁੱਚ ਅਸਾਂ ਸਿੱਲੀ ਮਿੱਟੀ ਵਿੱਚ ਹੱਥ ਪੈਰ ਖੋਭ ਕੇ ਹੀ ਆਪਣੇ ਆਪਨੂੰ ਬਚਾਇਆ, ਨਹੀਂ ਤਾਂ ਜ਼ਰੂਰ ਤਿਲਕ ਕੇ ਥੱਲੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ । ਨਿਰੀ ਵੁਡ ਦੀ ਹੀ ਸੂਰਤ ਟਿਕਾਨੇ ਰਹੀ,ਉਸਨੇ ਕਿਹਾ ਯਾਰੋਂ ਜੇ ਐਉਂ ਚੰਬੜੇ ਰਹੇ ਤਾਂ ਅਸੀਂ ਛੇਤੀ ਹੀ ਥੱਕ ਜਾਵਾਂਗੇ,ਆਓ ਆਪਣੇ ਹੱਥਾਂ ਪੈਰਾਂ ਦੇ ਟਿਕਾਉਣ ਨੂੰ ਥਾਓਂ ਕਰੀਏ,ਪਰ ਸਾਰਿਆਂ ਨੇ ਬਚਕੇ ਨਿਕਲ ਜਾਣ ਲਈ ਆਪਣੀਆਂ ਕਹੀਆਂ ਸੁੱਟ ਪਾਈਆਂ ਸਨ। ਉਹ ਬੋਲਿਆ ਸਨੂੰ ਲਾਲਟੈਨਾਂ ਦੀਆਂ ਕੁੰਡੀਆਂ ਕੋਲੋਂ ਆਪਨਾ ਕੰਮ ਕੱਢਣਾ ਚਾਹੀਦਾ ਹੈ॥