ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੭ )


ਜੋ ਇਕ ਦੋ ਘੰਟੇ ਹੁਣ ਸਾਨੂੰ ਉਡੀਕਣ ਪਇਆ, ਸੋ ਸਾਨੂੰ ਆਪਣੀ ਕੈਦ ਦਾ ਸਭਤੋਂ ਵੱਡਾ ਹਿੱਸਾ ਪ੍ਰਤੀਤ ਹੋਇਆ। ਓੜਕ ਨੂੰ ਕੋਲੇ ਦੀਆਂ ਕੁਝ ਡਲੀਆਂ ਰਿੜ੍ਹਦੀਆਂ ਰਿੜ੍ਹਦੀਆਂ ਸਾਡੇ ਵਿਚਕਾਰ ਆ ਪਈਆਂ, ਅਤੇ ਕਹੀ ਮਾਰਾਂ ਦੀਆਂ ਲਾਲਟੈਣਾਂ ਦੀ ਲੋ ਨਾਲ ਸਾਡੀ ਆਂ ਅੱਖੀਆਂ ਚੁੰਨੀਆਂ ਹੋ ਗਈਆਂ।ਪਰ ਇਹ ਹਾਲ ਛਿਨ ਮਾਤ੍ਰ ਹੀ ਰਿਹਾ, ਕਿਉਂ ਜੋ ਨਵੇਂ ਕੱਢੇ ਹੋਏ ਵਿਰਲਾਂ ਰਾਹੀ ਵਾਉਦੇ ਜੋਰ ਨਾਲ ਆਉਣ ਕਰਕੇ ਉਹ ਬੁਝ ਗਈਆਂ।

ਓਸੇ ਵੇਲੇ ਮੈਨੂੰ ਗਲੀ ਵਿੱਚੋਂ ਖੜਕ ਆਇਆ। ਜਾਂ ਅਸਾਂ ਭੌਂਕੇ ਡਿੱਠਾ ਤਾਂ ਕੰਧਾਂ ਉੱਤੇ ਚਾਨਣ ਦਿੱਸਿਆ। ਉਸ ਰਸਤੇ ਮੈਨੇਜਰ ਇੱਕ ਮੰਡਲੀ ਨੂੰ ਲੈਕੇ ਪਿਆ ਆਉਂਦਾ ਸੀ। ਅਜੇਹਾ ਸੰਜੋਗ ਹੋਇਆ ਕਿ ਵੈਬ, ਸਮਿੱਥ ਅਤੇ ਬੂਬੀ ਨੂੰ ਖੂਹ ਰਾਹੀਂ ਬਾਹਰ ਕੱਢਿਆ ਪਰ ਵੁੱਡ, ਚਾਚਾ ਅਤੇ ਮੈਂ ਗਲੀ ਰਾਹ ਨਿਕਲੇ ॥

ਮੈਨੂੰ ਭਰਮ ਪੈਂਦਾ ਹੈ ਕਿ ਮੈਨੂੰ ਜਰੂਰ ਮੂਰਛਾ ਆ ਗਈ ਹੋਨੀ ਹੈ, ਕਿਉਂਕਿ ਮੈਨੂੰ ਕੁਝ ਯਾਦ ਨਹੀਂ ਕਿ ਫੇਰ ਮੇਰੇ ਉੱਤੇ ਕੀ ਬੀਤੀ । ਛੇਕੜ ਮੈਂ ਕੀ ਵੇਖਦਾ ਹਾਂ ਕਿ ਮੈਂ ਖਾਨ ਦੇ ਮੂੰਹ ਦੇ ਕੰਢੇ ਪੁਰ ਮੈਨੇਜਰ