ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਓੜਕ ਹੁੰਦਾ ਨਾਸ ਤਿਸ ਜਾਨਣ ਚਤਰ ਸੁਜਾਨ ॥੧੪॥
ਕਰਕੇ ਬੇ ਨਿਆਈਆਂ ਪਰਜਾ ਨੂੰ ਨਾ ਮਾਰ।
ਰਾਜੇ ਦੀ ਇਹ ਢਾਲ ਹੈ । ਰਾਜ ਬਚਾਵਣਹਾਰ ॥੧੫॥
ਕਰ ਸਹਾਇਤਾ ਜੱਟ ਦੀ ਹੋਸੀ ਲਾਭ ਜਰੂਰ।
ਕਿਉਂ ਜੋ ਕਰੇ ਪ੍ਰਸੰਨ ਹੋ ਚੂਨਾ ਕੰਮ ਮਜੂਰ ॥ ੧੬॥
ਕਰ ਨ ਬੁਰਾ ਉਸ ਸੰਗ ਤੂੰ ਹੈ ਨ ਮਨੁਖਾਂ ਰੀਤ।
ਦੇਖੇਂ ਉਪਕਾਰੀ ਬੜਾ ਜਿਸ ਨੂੰ ਤੂੰ ਹੇ ਮੀਤ ॥ ੧੭ ॥
॥ ਭਲੇ ਬੁਰੇ ਦਾ ਫਲ॥
ਉੱਤਮ ਕਰਮ ਮਹਾਤਮਾਂ ਕਰਨ ਨ ਬਦੀ ਕਬੂਲ |
ਭਲਾ ਕਰਣ ਜੋ ਚਾਹਕੇ ਕਰਦੇ ਬੁਰਾ ਨ ਮੂਲ ॥੧॥
ਬੁਰਾ ਸੁਭਾਓ ਹੈ ਜਿਨ੍ਹਾਂ ਦਾ ਕਰਦੇ ਬੁਰਾ ਨਿਸੰਗ ।
ਜਿਵੇਂ ਅਨੂਹਾਂ ਮਾਰਦਾ ਅਪਨਾ ਤ੍ਰਿਖਾ ਡੰਗ ॥੨॥
ਕਿਸੇ ਨੂੰ ਹੋਇ ਨ ਲਾਭ ਜੇ ਤੈਥੋਂ ਵਿੱਚ ਜਹਾਨ।
ਨਿਸਫਲ ਤੇਰਾ ਜੀਉਣਾਂ ਪਾਹਨ ਲੋਹ ਸਮਾਨ ॥੩॥
ਪਰ ਕਰ ਬੈਠਾ ਗੱਲ ਇਹ ਮੈਂ ਤਾਂ ਬਿਨਾਂ ਵਿਚਾਰ ।
ਕਿਉਂ ਜੋ ਪੱਥਰ ਧਾਂਤ ਤਾਂ ਆਉਂਦੇ ਕੰਮ ਹਜ਼ਾਰ ॥੪॥
ਓਹ ਨਰ ਮੁਰਦਾ ਹੈ ਨਿਰਾ ਹੋ ਨਿਲੱਜ ਦੇ ਪ੍ਰਾਣ ।
ਪੱਥਰ ਜਿਸ ਗੁਣ ਢੇਰ ਹਨ ਉਸ ਥੀਂ ਚੰਗਾਜਾਨ ॥੫॥