ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਮਨੁੱਖ ਚੰਗਾ ਨਹੀਂ ਪਸ਼ੂਆਂ ਕੋਲੋਂ ਯਾਰ।
ਨੀਚ ਪੁਰਖ ਥੋਂ ਖਰੇ ਹਨ ਪਸ਼ੂ ਵਿੱਚ ਸੰਸਾਰ ॥੬॥
ਹੈ ਰਿੱਛਾਂ ਤੋਂ ਸ੍ਰੇਸ਼ਟ ਅਤਿ ਗ੍ਯਾਨਵਾਨ ਵਿਦ੍ਵਾਨ।
ਨਾਂ ਉਹ ਜੋ ਨਿੱਤ ਨਰਾਂ ਨੂੰ ਪਾੜੇ ਰਿੱਛ ਸਮਾਨ ॥ ੭ ॥
ਜੋ ਨਰ ਕੁਝ ਨਹੀਂ ਜਾਣਦਾ ਖਾਣ ਸੌਣ ਬਿਨ ਹੋਰ।
ਉਸਥੋਂ ਚੰਗੇ ਜਾਣੀਏ ਜੱਗ ਵਿੱਚ ਡੰਗਰ ਢੋਰ ॥੮॥
ਬੇ ਨਸੀਬ ਅਸਵਾਰ ਓਹ ਭੁੱਲੀ ਪੈ ਗਿਆ ਜੋਇ।
ਪੈਰੀਂ ਤੁਰ ਕਰਦਾ ਮਜਲ ਉਸਖੋਂ ਚੰਗਾ ਸੋਇ ॥੯॥
ਨੇਕੀ ਦਾ ਬੀ ਬੀਜਿਆ ਨਹੀਂ ਹੋਵੇਗਾ ਦੂਰ |
ਕਈ ਹਜਾਰ ਗੁਣ ਮਿਲੇਗਾ ਫਲ ਤਿਸਦਾਜਵੂਰ॥੧੧॥
ਸੁਣੀ ਨਾ ਸਾਰੀ ਉਮਰ ਮੈਂ ਕਦੇ ਅਜੇਹੀ ਗੱਲ
ਭਲਿਆਈ ਜਾਵ ਕਦੇ ਦੁਸਟ ਪੁਰਖ ਦੇ ਵੱਲ ॥੧੧॥

॥ ਅਸਾਰ ਸੰਸਾਰ ॥ਹੇ ਬਾਲਕ ਇਹ ਹੈ ਨ ਜਗ ਸਦਾ ਰਹਿਣ ਦੀ ਥਾਉਂ ਦੁਨੀਆਂ ਥੀਂ ਤੂੰ ਸੁਖਾਂ ਦੀ ਰੱਖ ਨ ਆਸ ਦਾ ਨਾਉ॥੧॥ ਵਾ ਵਿੱਚ ਨਹੀਂ ਸਾਂ ਚੱਲਦਾ ਕੀ ਸਵੇਰ ਅਰ ਸ਼ਾਮ ਸੁਲੇਮਾਨ ਦਾ ਤਖਤ ਜਿਸ ਸੱਭੇ ਕਰਣ ਸਲਾਮ ॥੨॥ ਓੜਕ ਤੋਂ ਡਿੱਠਾ ਨਹੀਂ ਉਸਦਾ ਹੋਇਆ ਨਾਸ।