ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੫ )

ਤਿਸ ਦੀ ਅੱਖੋਂ ਪੂੰਝ ਤੂੰ ਹਿੰਜੂ ਕਰਕੇ ਦਰਦ ।
ਝਾੜ ਪ੍ਰੀਤ ਦੇ ਨਾਲ ਤੂੰ ਉਸਦੇ ਮੂੰਹ ਦੀ ਗਰਦ॥੬॥
ਛਾਂਓਂ ਹਟਾਈ ਪਿਤਾ ਦੀ ਜੇ ਉਸ ਸਿਰ ਥੋਂ ਕਾਲ ।
ਛਤਰ ਛਾਯਾ ਆਪਨੀ ਤੂੰ ਉਸਨੂੰ ਚਾ ਪਾਲ ॥ ੭ ॥
ਜਾ ਸਿਰ ਧਰਿਆ ਪਿਤਾ ਦੀ ਗੋਦੀ ਮੈ ਹਿਤ ਨਾਲ
ਮੁਕਟ ਧਾਰ ਰਾਜਾ ਬਹੇ ਜਿਉਂ ਤੂੰ ਮੈਨੂੰ ਭਾਲ ॥ ੮ ॥
ਜੇ ਇੱਕ ਮੱਖੀ ਬੈਠਦੀ ਪਿੰਡੇ ਉਤੇ ਆਨ ।
ਬ੍ਯਾਕੁਲ ਹੁੰਦੇ ਕਈ ਜਾਨ ਜਾਂਦੇ ਸਦ ਕੁਰਬਾਨ ॥੯॥
ਹੁਣ ਜੇ ਹੋਵਾਂ ਕੈਦ ਬੀ ਮੈਂ ਭਾਣੇ ਕਰਤਾਰ ।
ਬਾਤ ਨ ਪੁੱਛੇ ਕੋਈ ਬੀ ਆਕੇ ਮਿੱਤਰ ਯਾਰ ॥੧੦॥
ਜਾਣਾਂ ਮੈਂ ਚੰਗੀ ਤਰ੍ਹਾਂ ਬਾਲਾਂ ਦਾ ਸੰਤਾਪ ।
ਪਿਤਾਜੁ ਸਿਰਥੋਂ ਬੀਤਿਆ ਬਾਲਕਸਾਂ ਜਦ ਆਪ॥੧੧ ॥

॥ ਨੇਕੀ ਦਾ ਫਲ॥

ਸੁਫਨੇ ਦੇ ਵਿੱਚ ਵੇਖਿਆ ਇੱਕ ਰਈਸ ਸਰਦਾਰ ।
ਇੱਕ ਅਨਾਥ ਦਾ ਕੱਢਿਆ ੰਡਾ ਕਰ ਉਪਕਾਰ॥੧॥
ਅੰਦਰ ਨੰਦਨ ਬਾਗ਼ ਦੇ ਕਰਦਾ ਮੌਜ ਬਹਾਰ ।
ਕਹਿੰਦਾ ਉਸ ਇੱਕ ਕੰਡਿਓਂ ਖਿੜੇ ਨੇ ਫੁਲ ਹਜ਼ਾਰ॥੨॥
ਜਿੱਥੋਂ ਤਿਕਰ ਹੋ ਸਕੇ ਦਯਾ ਨ ਤਜ ਹੇ ਮਿੱਤ