ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੬ )


ਤੁਧ ਉੱਪਰ ਹੁੰਦੀ ਦਯਾ ਤੂੰ ਬੀ ਕਰ ਮੁੜ ਨਿੱਤ ॥੩॥
ਜਦ ਬਖ਼ਸ਼ੀ ਕੁਝ ਕਿਸੇ ਨੂੰ ਨਾਂ ਕਰ ਤੂੰ ਹੰਕਾਰ ।
ਮੈਂ ਵੱਡਾ ਸਰਦਾਰ ਸਬ ਮੇਰੇ ਤਾਬੇਦਾਰ ॥ ੪ ॥
ਜਦ ਢਾਯਾ ਨਰ ਕਿਸੇ ਨੂੰ ਕਾਲ ਰੂਪ ਕਿਰਪਾਨ ।
ਤਾਂ ਹੁਣ ਕੀ ਉਹ ਛਿੱਪ ਗਈ ਅੰਦਰ ਹੋਰ ਮਿਆਨ॥੫॥
ਦੇਣ ਦੁਆਈ ਦਾਨ ਲੈ ਤੈਨੂੰ ਲੋਕ ਹਜ਼ਾਰ ।
ਸਦਾ ਰੱਬ ਦੀ ਦਾਤ ਦਾ ਬੰਦੇ ਸ਼ੁਕਰ ਗੁਜ਼ਾਰ ॥੬॥
ਕਿਉਂ ਜੋ ਤੇਰੇ ਹੱਥ ਵੱਲ ਤੱਕਣ ਲੋਕ ਅਨੇਕ ।
ਪਤ ਤੂੰ ਨਹੀਂ ਹੈਂ ਰੱਖਦਾ ਮੂਲ ਕਿਸੇ ਦੀ ਟੇਕ ॥੭॥

॥ਸੰਤਾਂ ਦਾ ਦਯਾ ਭਾਵ ॥

ਉੱਤਮ ਜਨਾ ਸੁਭਾਓ ਤੂੰ ਸੁਣ ਲੈ ਧਰ ਕੇ ਕੰਨ ।
ਪਰਉਪਕਾਰੀ ਜੀਵ ਅਰ ਜੇ ਤੂੰ ਮਾਨੁਖ ਧੰਨ ॥੧॥
ਕਣਕ ਖਰੀਦੀ ਮੌਤ ਇਕ ਆਕੇ ਵਿੱਚ ਬਾਜ਼ਾਰ ।
ਟੁਰਿਆ ਅਪਨੇ ਪਿੰਡ ਨੂੰ ਮੋਢੇ ਤੇ ਧਰ ਭਾਰ ॥ ੨ ॥
ਪਰ ਉਸ ਵਿੱਚ ਅਨਾਜ ਦੇ ਕੀੜੀ ਵੇਖੀ ਇੱਕ।
ਫਿਰੇ ਚੁਫੇਰੇ ਭਟਕਦੀ ਹੋ ਲਾਚਾਰ ਤੇ ਇੱਕ॥੩॥
ਤਰਸ ਆਇਆ ਉਸ ਸੰਤ ਨੂੰ ਮੂਲ ਨ ਸੁੱਤਾ ਰਾਤ ॥
ਪੰਡ ਚੁੱਕ ਮੁੜ ਲੈ ਗਇਆ ਜਾਂ ਹੋਈ ਪਰਭਾਤ ॥ ੪ ॥