(੧੮੯)
ਕੈਸਰੀਏ ਦੇਸ ਦਾ ਮੁਸਾਹਿਬ ਅਤੇ ਰਾਜਨੀਤਿ ਦੀਆਂ ਕਈਆਂ ਪੁਸਤਕਾਂ ਦਾ ਕਰਤਾ ਸਾ, ਬਸ ਮੇਰੇ ਪਿਤਾ ਨੇ ਇਸ ਪ੍ਰਸ਼ਨ ਨੂੰ ਚੰਗਾ ਜਾਨਕੇ ਮੇਰਾ ਨਾਉਂ ਬਾਸਲ ਹੀ ਰੱਖ ਦਿੱਤਾ, ਅਤੇ ਇਹ ਆਖਣ ਲੱਗੇ ਕਿ ਮੇਰਾ ਪੁਤ੍ਰ ਅਵੱਸ ਵੱਡਾ ਆਦਮੀ ਹੋਵੇਗਾ ਅਤੇ ਨਿਹਚਾ ਹੈ ਕਿ ਮੈਂ ਇਸਦੇ ਪ੍ਰਤਾਪਨੂੰ ਆਪਣੀਆਂ ਅੱਖੀਆਂਨਾਲ ਦੇਖਾਂਗਾ ! ਛੋਟੀ ਉਮਰਾ ਵਿੱਚ ਮੇਰੀ ਬੁਧਿ ਅਤੇ ਯਾਦਗੀਰੀ ਵਿੱਚ ਮੇਰੇ ਸਾਥੀਆਂ ਵਿੱਚ ਕੋਈ ਮੇਰੇ ਜਿਹਾ ਨਾ ਸੀ । ਮੇਰੇ ਪਿਤਾ ਦਾ ਪਿਆਰ ਮੇਰੇ ਨਾਲ ਮਾਤਾ ਦੇ ਪਿਆਰ ਤੋਂ ਬੀ ਵਧੀਕ ਸਾ, ਅਤੇ ਇਸੇ ਲਈ ਓਹ ਆਖਦੇ ਹੁੰਦੇ ਸੇ ਕਿ ਇਸ ਲੜਕੇ ਨੂੰ ਉੱਚੇ ਦਰਜੇ ਦੀ ਪੜ੍ਹਾਈ ਕਰਨੀ ਚਾਹੀਦੀ ਹੈ, ਇਸ ਲਈ ਉਨ੍ਹਾਂ ਨੇ ਆਪਣੀ ਹਿੰਮਤ ਤੋਂ ਵਧਕੇ ਮੇਰੇ ਖੜ੍ਹਾਉਣ ਦਾ ਯਤਨ ਕੀਤਾ॥
ਲੜਕਪਨ ਵਿੱਚ ਹੀ ਮਰਾ ਖ਼ਿਆਲ ਸਾ ਕਿ ਮੈਂ ਬੜਾਆਦਮੀ ਬਨਾਂਗਾ। ਬਹੁਤ ਚਿਰ ਤੀਕੂੰ ਮੇਰੇ ਉਸਤਾਦ ਬੀ ਮੇਰੇ ਪੁਰ ਰਾਜੀ ਪ੍ਰਸੰਨ ਰਹੇ, ਪਰ ਉਨ੍ਹਾਂ ਦਾ ਇਹ ਕਹਿਨਾ ਕਿ ਇਹ ਲੜਕਾ ਤੀਖਣ ਬੁੱਧਿ ਹੈ ਮੇ ਲਈ ਬਹੁਤ ਬੁਰਾ ਹੋਗਿਆ। ਮੈਂ ਸੰਥਾ ਦੇ ਯਾਦ ਕਰਨ ਨੂੰ ਸੁਖਾਲਾ ਜਾਨਕੇ ਟਾਲ ਮਟਾਲਾ ਕਰਦਾ ਸਾਂ, ਅਤੇ