ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੩ )

ਇਸ ਇਨਾਮ ਦੇ ਜਲਸੇ ਵਿੱਚ ਪਾਤਸ਼ਾਹਨੇ ਆਪ ਆਕੇ ਇਸ ਜਲਸੇ ਨੂੰ ਵਧਾਯਾ ਸਾ ਅਤੇ ਜਿਨ੍ਹਾਂ ਲੜਕਿਆਂ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤ੍ਰ ਮਿਲੇ ਸੇ ਓਹ ਪਾਤਸ਼ਾਹ ਦੇ ਸਾਹਮਨੇ ਕੀਤੇ ਗਏ ਸੇ, ਅਤੇ ਲੋਕਾਂ ਦਾ ਖਿਆਲ ਸਾਂ ਕਿ ਇਨ੍ਹਾਂ ਲੜਕਿਆਂ ਦਾ ਛੋਟੀ ਉਮਰਾ ਵਿੱਚ ਤੀਖਨ ਬੁੱਧ ਅਤੇ ਉੱਚੇ ਖਿਆਲਾਂ ਦਾ ਹੋਣਾਂ ਇਨ੍ਹਾਂ ਦੇ ਲਈ ਬਹੁਤ ਲਾਭਦਾਇਕ ਹੈ। ਹੁਣ ਤਾਂ ਮੇਰੇ ਪਿਤਾ ਨੇ ਮੈਨੂੰ ਠੀਕ ਕਰਨ ਦੀ ਤਦਬੀਰ ਮਨ ਵਿੱਚ ਰੱਖ ਲਈ, ਇਸ ਨੀਤ ਨਾਲ ਉਨ੍ਹਾਂ ਨੇ ਮੈਨੂੰ ਇਕ ਕਿਤਾਬ ਜਿਸ ਵਿੱਚ ਸੁਸਤੀ ਦੇ ਦੂਰ ਕਰਨ ਦੇ ਤਰੀਕੇ ਬਹੁਤ ਚੰਗੀ ਤਰ੍ਹਾਂ ਪ੍ਰਗਟ ਕੀਤੇ ਹੋਏ ਸੇ ਪੜ੍ਹਨ ਲਈ ਦਿੱਤੀ,ਪਰ ਅਫ਼ਸੋਸ ਹੈ ਜੋ ਮੈਨੂੰ ਉਸਦਾ ਕੁਝ ਅਸਰ ਨ ਹੋਯਾ,ਬਲਕਿ ਬਾਰ ੨ ਪੜ੍ਹਨ ਕਰਕੇ ਮੇਰਾ ਦਿਲ ਉਸ ਕਿਤਾਬ ਤੋਂ ਅਜੇਹਾ ਹਟਿਆ, ਕਿ ਉਲਟਾ ਉਸਦੇ ਬਨਾਣ ਵਾਲੇ ਦੀ ਨਿੰਦ੍ਯਾ ਪੁਰ ਕਮਰ ਬੰਨ੍ਹ ਲਈ, ਅਤੇ ਉਸ ਪੁਰ ਬੜੀਆਂ ੨ ਦਲੀਲਾਂ ਖੰਡਨ ਕਰਨ ਦੀਆਂ ਲਿਖੀਆਂ। ਇਸ ਕਰਕੇ ਮੇਰੀ ਕੁਝਕ ਮਸ਼ਹੂਰੀ ਹੋ ਗਈ, ਬਲਕਿ ਇਕ ਵਿਦ੍ਵਾਨ ਲਾਟ ਪਾਤਰਾਂ ਨੂੰ ਮੇਰੀ ਕਵਿਤਾ ਅਜੇਹੀ ਪਸਿੰਦ ਆਈ, ਕਿ ਉਹ ਪਾਦਰੀ ਅਕਸਰ ਮੈਨੂੰ ਆਪਨੇ ਘਰ ਬੁਲਾਉਣ