ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੪ )


ਲਈ ਬੁਲਾਉਣ ਲੱਗ ਪਿਆ, ਅਤੇ ਮੇਰੇ ਪਿਤਾ ਨੇ ਜੋ ਮੈਨੂੰ ਮਤ ਸੰਬੰਧੀ ਵਿੱਦਯਾ ਇਸ ਲਈ ਪੜ੍ਹਾਈ ਸੀ, ਕਿ ਮੈਂ ਬੀ ਸ਼ਾਇਤ ਆਪਣੇ ਨਾਮ ਵਰਗੇ ਦੀ ਤਰ੍ਹਾਂ ਕਿਧਰੇ ਕਿਸੇ ਦਿਨ ਉਸਕਫ (ਲਾਟਪਾਦਰੀ) ਦੀ ਸ੍ਰੇਸ਼ਟ ਪਦਵੀ ਪੁਰ ਪੱਕਾ ਹੋ ਜਾਵਾਂ, ਇਸ ਵਾਸਤੇ ਮੈਨੂੰ ਆਪਣੇ ਸਹਾਇਕ ਦੀ ਕ੍ਰਿਪਾ ਦਾ ਨਿਹਚਾ ਸਾ, ਕਿ ਉਹ ਮੇਰੇ ਲਈ ਕੋਈ ਪੱਕੀ ਤਦਬੀਰ ਕਰੇਗਾ । ਮੈਂ ਅਜੇ ਤੀਕੂੰ ਪੂਰਾ ਪਾਦਰੀ ਨਹੀਂ ਬਨਿਆ ਸਾ, ਕਿ ਇਸ ਦੇ ਪਾਸ ਇਕ ਪਾਦਰੀ ਦੀ ਸਾਮੀ ਚਾਰ ਸੌ ਰੁਪੱਯੇ ਦੀ ਨਿਕਲੀ, ਉਸਨੇ ਮੇਰੇ ਲਈ ਕਿਤਨਾ ਚਿਰ ਭੀਕੂੰ ਓਹ ਜਗਾਖਾਲੀ ਰੱਖੀ, ਇਤਨੇ ਚਿਰ ਵਿੱਚ ਉਸ ਨੇ ਦਾਨ ਕਰਨ ਪੁਰ ਉਪਦੇਸ਼ ਦੇਣ ਦਾ ਇਕ ਪ੍ਰਸਤਾਵ ਲਿਖਨਾ ਮੈਨੂੰ ਕਿਹਾ, ਕਿਉਂਕਿ ਉਸਨੂੰ ਇਕ ਵੱਡੇ ਭਾਰੇ ਇਕੱਠ ਵਿੱਚ ਇਸ ਗੱਲ ਪੁਰ ਸ਼ਾਸਤ੍ਰਾਰਥ ਕਰਨਾ ਸਾ। ਮੈਂ ਆਪਣੀ ਭੈੜੀ ਚੰਦ੍ਰੀ ਵਾਦੀ,ਸੁਸਤੀ ਅਤੇ ਆਲਸ ਦੇ ਕਾਰਣ ਹਰ ਰੋਜ਼ ਮਜ਼ਮੂਨ ਲਿਖਨੋ ਰਹਿ ਜਾਂਦਾ ਸਾਂ। ਓੜਕ ਨੂੰ ਜੁੰਮੇ ਦੀ ਰਾਤ ਆ ਗਈ, ਅਤੇ ਅਗਲੇ ਦਿਨ ਛਨਿੱਛਰ ਵਾਰ ਨੂੰ ਝਗੜਾ ਹੋਨਾ ਸਾ,ਕੁਦਰਤ ਨਾਲ ਉਸ ਰਾਤ ਨੂੰ ਮੇਰੇ ਮਿੱਤ ਆ ਗਏ, ਖਾਣ ਪੀਨ ਤੋਂ ਪਿੱਛ ਇਧਰ ਓਧਰ ਦੀਆਂ