ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

{{c|1( ੧੯੭ )

ਦੁਕਾਨ ਪੁਰ ਓਹ ਆਦਮੀ ਕਿਤਾਬ ਖਰੀਦਨ ਲਈ ਆਯਾ,ਜਿਵੇਂ ਉਸਨੇ ਸੁਨਿਆ, ਕਿ ਮੈਂ ਏਲਚੀ ਦੇ ਨਾਲ ਜਾਨਨੂੰ ਸ਼ੌਕ ਰਖਦਾ ਹਾਂ,ਝਟ ਪਟ ਉਸਨੇ ਆਪਣੇ ਪਿਤਾ ਦੇ ਕੋਲ ਮੇਰੀ ਸਫ਼ਾਰਸ਼ ਕੀਤੀ ਕਿ ਇਸ ਨੂੰ ਬੀ ਵਕੀਲ ਸਾਹਿਬ ਮੁਸਾਹਿਬਾਂ ਦੇ ਟੋਲੇ ਵਿੱਚ ਰੱਖ ਲੈਣ, ਅਤੇ ਮੇਰੀ ਵਿੱਦਿਆ ਦੀ ਬੜੀ ਤਾਰੀਫ਼ ਕੀਤੀ ਅਤੇ ਮੇਰਾ ਮਜ਼ ਮੂਨ ਜੋ ਮੈਂ ਉਸ ਵੇਲੇ ਲਈ ਬਨਾਯਾ ਸਾ ਅੱਗੇ ਰੱਖ ਦਿੱਤਾ । ਇਨ੍ਹਾਂ ਬਾਤਾਂ ਕਰਕੇ ਵਕੀਲ ਸਾਹਿਬ ਦੀ ਓਹ ਕ੍ਰਿਪਾ ਹੋਈ, ਕਿ ਜਿਸਨੂੰ ਮੈਂ ਦਿਲੋਂ ਚਾਹੁੰਦਾ ਸਾ, ਅਰ ਥਾਤ ਮੇਰਾ ਜਾਣਾ ਵਕੀਲ ਦੇ ਨਾਲ ਪੱਕਾ ਹੋ ਗਿਆ ॥

ਇਸ ਦੂਰ ਦੇਸ਼ ਵੱਲ ਜਾਣ ਤੋਂ ਰੋਕਨ ਲਈ ਮੇਰੇ ਪਿਤਾ ਨੇ ਬੜਾ ਜਤਨ ਕੀਤਾ, ਕਿਉਂਕਿ ਜਿਸ ਕੰਮ ਕਰਨ ਲਈ ਉਨ੍ਹਾਂਨੇ ਮੈਨੂੰ ਪੜ੍ਹਾਯਾ ਸਾ, ਉਸ ਨੂੰ ਛੱਡ ਦੇਣਾ ਮੇਰੇ ਪਿਤਾ ਨੂੰ ਚੰਗਾ ਨ ਲੋਂਗਾ, ਅਤੇ ਕਿਸੇ ਨਾ ਕਿਸੇ ਦਿਨ ਮੈਨੂੰ ਉਸਕਫ਼ (ਲਾਟ ਪਾਦਰੀ) ਦੀ ਪਦਵੀ ਪੁਰ ਹੋ ਜਾਣ ਦਾ ਜੋ ਉਨ੍ਹਾਂ ਨੂੰ ਨਿਹਚਾ ਸਾ, ਉਸ ਤੋਂ ਖਾਲੀ ਰਹਿ ਜਾਣਾ ਉਨ੍ਹਾਂ ਨੂੰ ਕਦ ਚੰਗਾ ਲਗਦਾ ਸੀ। ਓੜਕ ਨੂੰ ਜਦ ਮੈਂ ਇਹ ਹੁੱਜਤ ਦੱਸੀ, ਕਿ ਮਤ ਸੰਬੰਧੀ ਕੰਮ ਮੇਰੀ ਵਿੱਦਿਆ ਦੇ ਅੱਗੇ ਕੁਝ ਚੀਜ਼ ਨਹੀਂ, ਮੈਨੂੰ