ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{|(੨੦੨)}}

ਹੁਨ ਮੈਂ ਆਪਨੀ ਪ੍ਰਾਲਬਧ ਪੁਰ ਨਿਹਚਾ ਰੱਖਾਂਗਾ, ਮੈਨੂੰ ਤਾਂ ਪਹਿਲਾਂ ਹੀ ਭਰੋਸਾ ਸਾ,ਕਿ ਮੈਂ ਰਹਿੰਦਾ ਨਹੀਂ। ਜਦ ਮੈਂ ਸੁਖਨਾਲ ਬੈਠ ਇਸਬਾਤ ਪੁਰ ਧਿਆਨ ਕੀਤਾ, ਤਾਂ ਵਕੀਲਾ ਦੇ ਜਹਾਜਤੋਂ ਰਹਿ ਜਾਣਦਾ ਮੈਨੂੰ ਬਹੁਤ ਅਫ਼ਸੋਸ ਲੱਗਾ, ਕਿਉਂਕਿ ਮੈਂ ਆਪਨੇ ਮਿੱਤ੍ਰਾਂ, ਸਹਾਇਕਾਂ ਅਤੇ ਵਿਦ੍ਵਾਨਾਂ ਦੇ ਸਾਥ ਤੋਂ ਅੱਡ ਰਹਿਗਿਆ,ਜਿਨ੍ਹਾਂ ਦੇ ਨਾਲ ਮੇਰੀ ਪਛਾਨ ਹੋ ਚੁਕੀ ਸੀ, ਅਤੇ ਜੇਹੜੇ ਮੇਰੇ ਪੁਰ ਕ੍ਰਿਪਾ ਦ੍ਰਿਸ਼ਟਿ ਰਖਦੇ ਸੇ। ਮੈਂ ਆਪਣੀ ਗਾਫਲੀ ਕਰਕੇ ਉਨ੍ਹਾਂ ਸਾਰਿਆਂ ਲਾਭਾਂ ਤੋਂ ਸੱਖਣਾ ਰਹਿ ਗਿਆ, ਜੇਹੜੇ ਲਾਭ ਉਨਾਂ ਦੇ ਨਾਲ ਰੈਹਨੇ ਅਤੇ ਗੱਲਾਂ ਬਾਤਾਂ ਕਰਨ ਨਾਲ ਮੈਨੂੰ ਹੋਨੇਸੇ। ਮੇਰਾ ਜਹਾਜ ਜਿਸਦਾ ਨਾਉਂ ਸੁਗਾਲ ਸਾ, ਹਿੰਦੁਸਤਾਨ ਅਤੇ ਗਜ਼ਨਫਰ ਨਾਮ ਵਾਲੇ ਵਕੀਲ ਦੇ ਜਹਾਜਤੋਂ ਵੱਖਰਾਹੀ ਰਿਹਾ। ਜਦ ਨਜਦ ਵਿੱਚ ਪਹੁੰਚਿਆ, ਤਦ ਮੇਰੇ ਮਿੱਤ੍ਰਾਂ ਦਾ ਸੁਨੇਹਾ ਮੈਨੂੰ ਮਿਲਿਆ, ਕਿ ਅਸੀ ਫਲਾਨੀ ਜਗਾਂ ਪੁਰ ਪੰਜ ਦਿਨ ਸਗਾਂਲ ਨੂੰ ਉਡੀਕ ਦੇ ਰਹੇ, ਫੇਰ ਅੱਗੇ ਨੂੰ ਤੁਰ ਗਏ । ਓੜਕ ਨੂੰ ਜਦ ਅਸਾਂ ਸੁਮਾਟਰਾ ਟਾਪੂ ਦੇ ਕੰਢੇ ਪੁਰ ਗਏ, ਤਾਂ ਸਾਨੂੰ ਵੇਲੇ ਪੁਰ ਲੱਗਾ ਹੋਯਾ ਇਕਫੱਟ ਨਜਰ ਆਯਾ, ਜਿਸ ਉੱਪਰ ਸਾਡੇ ਮਿੱਤ੍ਰਾਂ ਨੇ ਸਾਨੂੰ ਸਮਝਾਨ ਲਈ ਲਿਖਿਆ ਹੋਯਾ ਸਾ, ਕਿ