ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੨੬ )
ਨਹੀਂ ਸਾ, ਅੱਜ ਕੱਲ ਅੱਜ ਕੱਲ ਕਰਦਾ ਰਿਹਾ ਅਤੇ ਕੁਝ ਨਾ ਕੀਤਾ, ਕਾਗਤਾਂ ਦੇ ਟੁਕੜਿਆਂ ਪੁਰ ਅਵੱਸ ਕਰਨ ਵਲੇ ਨੋਟ ਕਰਦਾ ਰਿਹਾ, ਅਤੇ ਇਹ ਸਲਾਹ ਕਰਦਾ ਰਿਹਾ, ਕਿ ਕੱਲ ਨੋਟਬੁਕ ਬਨਾ ਕੇ ਉਸ ਵਿੱਚ ਸਾਰੀਆਂ ਯਾਦਗੀਰੀਆਂ ਲਿਖ ਲਵਾਂਗਾ । ਨਾ ਕਦੇ ਉਹ ਕੱਲ ਆਏ, ਅਤੇ ਨਾ ਨੋਟਬੁਕ ਬਨੀ, ਇੱਸੇਤਰ੍ਹਾਂ ਯਾਦਗਾਰਾਂ ਦੇ ਪੁਰਜੇ ਪਏ ਰਹੇ॥
ਜਦ ਪੰਕਨ ਸ਼ਹਿਰ ਵਿੱਚ ਪਹੁੰਚੇ ਤਾਂ ਸਾਨੂੰ ਰਹਿਣ ਦੇ ਲਈ ਇੱਕ ਬੜਾ ਸੁੰਦਰ ਮਹਿਲ ਮਿਲਿਆ, ਪਰ ਸਾਨੂੰ ਇਹ ਆਗਯਾ ਨਹੀਂ ਸੀ, ਕਿ ਇਸ ਮਹਿਲ ਤੋਂ ਬਾਹਰ ਜਾ ਕੇ ਇਧਰ ਉਧਰ ਫਿਰ ਤੁਰ ਆਈਏ, ਇਸ ਲਈ ਮੈਨੂੰ ਇਤਨਾ ਵੇਹਲ ਸਾ, ਕਿ ਮੇਂ ਚਾਹੁੰਦਾ ਤਾਂ ਆਪਣੀ ਯਾਦਗੀਰੀ ਦੇ ਵਰਕਿਆਂ ਦਾ ਕਿਤਾਬ ਵਿੱਚ ਚੰਗੀ ਤਰ੍ਹਾਂ ਉਤਾਰਾ ਕਰ ਲੈਂਦਾ।ਪਰ ਇੱਥੇ ਬੀ ਮੈਨੂੰ ਉਸ ਸੱਤਯਾਨਾਸੀ ਸੁਸਤੀ ਨੇ ਕੁਝ ਕਰਨ ਨ ਦਿੱਤਾ, ਇਹ ਖਿਆਲ ਕਰਦਾ ਰਿਹਾ ਕਿ ਇਨ੍ਹਾਂ ਯਾਦਗੀ-ਰੀਆਂ ਦਾ ਉਤਾਰਾ ਕਰਨਾ ਥੋੜੇ ਘੰਟਿਆਂ ਦਾ ਕੰਮ ਹੈ, ਏਹੋ ਜੇਹੀ ਛੇਤੀ ਕੀ ਕਰਨਾ ਹੈ, ਜਿਸ ਦਿਨ ਚਾਹਾਂਗਾ ਕਰ ਲਵਾਂਗਾ । ਗਰਮੀ ਦਾ ਐਡਾ ਜੋਰ ਸੀ ਕਿ