ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੦੯ )


ਭੁੱਲਾਂ ਕਰਦੇ ਹਨ, ਅਤੇ ਮੈਨੂੰ ਅਜੇਹਾ ਸਬੱਬ ਬਣ ਗਿਆ ਹੈ ਜੋ ਕਿਸੇ ਨੂੰ ਨਹੀਂ ਬਨਿਆ। ਉੱਥੇ ਪਹੁੰਚ ਕੇ ਮੁਲਾਕਾਤ ਦੀ ਤਯਾਰੀ ਵਿੱਚ ਅਜੇਹੀ ਛੇਤੀ ਕਰਨੀ ਪਈ, ਕਿ ਮੈਂ ਆਪਣੀ ਕਿਤਾਬ ਦਾ ਅਰੰਭ ਕਰ ਨਾ ਸਕਿਆ, ਅਤੇ ਸੁਸਤੀ ਦੇ ਸਬੱਬ ਰਸਤੇ ਵਿੱਚ ਆਪਣੇ ਮਿੱਠੂ ਦੀਆਂ ਗੱਲਾਂ ਦਿਨ ਜੋ ਯਾਦਗੀਰੀ ਦੀ ਯਾਦਗੀਰੀ ਨ ਲਿਖੀ। ਇੱਕ ਦੇ ਕਾਗਤ ਸੰਭਾਲਨ ਲੱਗਾ, ਜਿਨ੍ਹਾਂ ਨਾਲ ਮੇਰੀ ਜੇਬ ਭਰੀ ਹੋਈ ਸੀ, ਉਨ੍ਹਾਂ ਦੇ ਨਾਲ ਤਾਂ ਇਕ ਢੇਰ ਲੱਗ ਗਿਆ, ਅਤੇ ਰਲੇ ਮਿਲੇ ਕਾਗਤਾਂ ਦਾ ਤੋਦਾ ਹੋ ਗਿਆ, ਜਿਨ੍ਹਾਂ ਨੂੰ ਦੇਖ ਕੇ ਮੈਂ ਘਬਰਾਯਾ ਅਤੇ ਇਰਾਦਾ ਕੀਤਾ, ਕਿ ਕੱਲ੍ਹ ਮੈਂ ਇਨ੍ਹਾਂ ਨੂੰ ਸਿਲਸਿਲੇ ਵਾਰ ਕਰਕੇ ਇੱਕ ਪੱਠੇ ਦੇ ਵਿੱਚ ਜੜ ਦਿਆਂਗਾ । ਦੂਜੇ ਦਿਨ ਥੋੜਾ ਜੇਹਾ ਬੀ ਵੇਲਾ ਨ ਮਿਲਿਆ। ਇੰਗਲਿਸਤਾਨ ਵਿੱਚੋਂ ਜੇਹੜੇ ਸੰਦੂਕ ਤੋਹਫ਼ਿਆਂ ਦੇ ਆਏ ਸੇ ਉਨ੍ਹਾਂ ਨੂੰ ਸਿਲਸਿਲੇ ਵਾਰ ਲਾਉਂਦਿਆਂ ਅਤੇ ਸਜਾਉਂਦਿਆਂ ਹੀ ਸਾਰਾ ਦਿਨ ਬੀਤ ਗਿਆ। ਇਸ ਤੋਂ ਅਗਲੇ ਦਿਨ ਓਹ ਤੋਹਫ਼ੇ ਪਾਤਸ਼ਾਹ ਦੇ ਅੱਗੇ ਰੱਖੇ ਗਏ, ਤੀਜੇ ਦਿਨ ਇੱਕ ਹੋਰ ਨਵੀਂ ਗੱਲ ਅਜੇਹੀ ਹੋਈ