{{c|( ੨੧੦ )}
ਕਿ ਜਿਸ ਕਰਕੇ ਉਨ੍ਹਾਂ ਯਾਦਗੀਰੀਆਂ ਦੇ ਕਾਗਤਾਂ ਨੂੰ ਹੱਥ ਬੀ ਨਾ ਲਾਇਆ। ਪਾਤਸ਼ਾਹ ਨੇ ਇੱਕ ਹੋਰ ਸੰਦੂਕ ਜੋ ਅਜਾਇਬ ਚੀਜ਼ਾਂ ਨਾਲ ਭਰਿਆ ਹੋਯਾ ਸਾ ਇਹ ਕਹਿਕੇ ਮੇਰੇ ਹਵਾਲੇ ਕੀਤਾ, ਕਿ ਸਾਡੇ ਪਾਸ ਇੰਗਲਿਸਤਾਨ ਦੇ ਪਾਤਸ਼ਾਹ ਨੂੰ ਦੇਣ ਲਈ ਇਸ ਤੋਂ ਵਧਕੇ ਹੋਰ ਕੋਈ ਤੋਹਫ਼ਾ ਨਹੀਂ । ਇਸ ਸੰਦੂਕ ਵਿੱਚ ਪਾਤਸ਼ਾਹ ਦੇ ਡਿਆਂ ਦੀਆਂ ਮੂਰਤਾਂ ਸਾਨ, ਅਤੇ ਹਰ ਇੱਕ ਮੂਰਤ ਨਾਲ ਥੋੜੇ ੨ ਕਵਿਤ ਬੀ ਸੇ, ਜਿਨ੍ਹਾਂ, ਦੇ ਵਿੱਚ ਉਨ੍ਹਾਂ ਦੇ ਜੀਵਨ ਚਰਿੱਤ੍ਰ ਤੇ ਪ੍ਰਸਿੱਧ ੨ ਕੰਮ ਲਿਖੇ ਹੋਏ ਸੇ। ਇਸ ਵੇਲ ਮੇਰੇ ਦਿਲ ਵਿੱਚ ਇਹ ਖਿਆਲ ਉਪਜਿਆ, ਕਿ ਜੇਕਰ ਸਾਡੇ ਪਾਸਿਓਂ ਬੀ ਇੱਸੇ ਤਰ੍ਹਾਂ ਇੰਗਲਿਸਤਾਨ ਦੇ ਪਾਤਸ਼ਾਹਾਂ ਦੀਆਂ ਮੂਰਤਾਂ ਅਤੇ ਕਵਿਤਾ ਨਜ਼ਰ ਕੀਤੀ ਜਾਏ ਤਾਂ ਕਿਆ ਚੰਗੀ ਤਦਬੀਰ ਹੈ, ਅਤੇ ਪਾਤਸ਼ਾਹ ਇਸ ਗੱਲ ਕਰਕੇ ਬਹੁਤ ਰਾਜੀ ਹੋਵੇਗਾ। ਮੈਂ, ਇਸ ਗੱਲ ਦੀ ਸਲਾਹ ਫਰ ਸੀਜੇ ਮਿੱਤ੍ਰ ਨਾਲ ਕੀਤੀ, ਉਸ ਨੇ ਮੇਰੀ ' ਗੱਲ ਨੂੰ ਪਸੰਦ ਕੀਤਾ ਅਤੇ ਮੇਰੇ ਹੌਸਲੇ ਨੂੰ ਵਧਾਯਾ, ਅਤੇ ਆਖਿਆ ਕਿ ਜਦ ਇਹ ਕੰਮ ਤਯਾਰ ਹੋ ਜਾਏਗਾ, ਤਾਂ ਮੈਂ ਆਪ ਇਸ ਤੋਹਫ਼ੇ ਨੂੰ ਪਾਤਸ਼ਾਹ ਦੇ ਪਾਸ ਲੈ