ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੧੮ )
ਵਿਵਹਾਰ, ਵਪਾਰ, ਚਾਲ ਚਲਨ ਅਤੇ ਰੀਤਾਂ ਰਸਮਾਂ ਦਾ ਵਰਨਨ ਬੀ ਹੋਵੇਗਾ॥
ਇਸ ਇਸ਼ਤਿਹਾਰ ਨੂੰ ਪੜ੍ਹਦੇ ਸਾਰ ਮੇਰੇ ਪਿਤਾ ਦਾ ਰੰਗ ਸੁਫੈਦ ਹੋ ਗਿਆ, ਉਨਾਂ ਨੇ ਉਹ ਅਖਬਾਰ ਮੇਰੇ ਹੱਥ ਵਿੱਚ ਦੇ ਕੇ ਆਖਿਆ, ਕਿ ਮੈਂ ਤੈਨੂੰ ਆਖ ਰਿਹਾ ਸਾ, ਕਿ ਸੁਸਤੀ ਦਾ ਕੀ ਫਲ ਹੋਵੇਗਾ, ਤੁਸੀ ਸਾਰੀ ਉਮਰਾ ਇਸੇ ਤਰ੍ਹਾਂ ਕਰਦੇ ਰਹੇ, ਅਤੇ ਮੈਨੂੰ ਭਰੋਸਾ ਹੈ ਕਿ ਮਰਦਿਆਂ ਤੀਕੂੰ ਤੁਸੀ ਆਪਨੇ ਕੰਮ ਨੂੰ ਕੱਲ ਉੱਤੇ ਹੀ ਰੱਖਦੇ ਰਹੋਗੇ, ਇਸੇ ਢੰਗ ਨਾਲ ਤੁਸਾਂ ਆਪਨੀ ਪ੍ਰਤਿਸ਼ਟਾ ਅਤੇ ਲਾਭ ਦਾ ਸੱਯਾਨਾਸ ਕਰਦੇ ਰਹੋਗੇ, ਦੱਸੋ ਤਾਂ ਸਹੀ ਕਿ ਤੁਹਾਡੀ ਤੀਖਨ ਬੁੱਧਿ ਵਿੱਦਿਆ ਅਤੇ ਤੇਜੀ ਕਿਸੇ ਕੰਮ ਦੀ ੈ? ਦੇਖੋ ਓਹ ਮਿਸਟਰ ਜਾਨਸਨ ਜਿਸਨੂੰ ਤੁਸੀ ਭੈੜਾ ਅਤੇ ਸੁਸਤ ਕਹਿੰਦੇ ਸੇ, ਓਹ ਆਪਨੀ ਮਿਹਨਤ ਅਤੇ ਹੌਸਲੇ ਨਾਲ ਉੱਚੀ ਪਦਵੀ ਨੂੰ ਪਹੁੰਚ ਗਿਆ।।
ਜਦ ਮੇਰੇ ਪਿਤਾ ਦਾ ਕ੍ਰੋਧ ਕੁਝ ਘਟਿਆ ਤਾਂ ਮੈਂ ਉਨਾਂ ਨੂੰ ਸਮਝਾਯਾ, ਕਿ ਇਹ ਕਿਤਾਬ ਕਿਸ ਕੰਮ ਦੀ ਹੋਵੇਗੀ, ਅਤੇ ਉਸ ਕਿਤਾਬ ਨੂੰ, ਜੋ ਮੈਂ ਲਿਖਾਂਗਾ ਕਦ ਮਿਲ ਸਕਦੀ ਹੈ, ਮੈਨੂੰ ਤਾਂ ਅਜੇਹੇ ੨ ਵਸੀਲੇ ਅ ੇ