੨੨੨
ਇਸਤਰਾਂ ਆਉਨ ਕਰਕੇ ਨਰਾਜ ਹਨ। ਓਹ ਬੜੇ ਸਫਾ ਅਤੇ ਸੱਚ ਬੋਲਨ ਵਾਲੇ ਆਦਮੀ ਸੇ, ਦਿਲ ਵਿੱਚ ਕੁਝ ਨਹੀਂ ਰੱਖਦੇ ਸੇ, ਉਨ੍ਹਾਂ ਨੇ ਮੈ ਨੂੰ ਸਾਫ ਸੁਨਾ ਦਿੱਤਾ; ਕਿ ਮੈਂ ਆਪ ਉੱਤੇ ਰਾਜ਼ੀ ਨਹੀਂ ਅਤੇ ਇਹ ਕਾਰਨ ਬੀ ਦੱਸਿਆ, ਕਿ ਵਾਹ ਜੀ ਵਾਹ, ਬਾਰ ੨ ਤਗੀਦ ਕਰਨ ਨਾਲ ਨਾਂ ਤਾਂ ਤੁਸਾਂ ਨੇ ਮੈਨੂੰ ਆਪ ਚਿੱਠੀ ਲਿਖੀ ਅਤੇ ਨਾ ਮੇਰੀਆਂ ਚਿੱਠੀਆਂ ਦਾ ਉੱਤਰ ਦਿੱਤਾ। ਮੈਂ ਜਾਣਦਾ ਹਾਂ ਜੋ ਸ਼ਾਇਤ ਆਪਨੂੰ ਸਾਡੇ ਜੇਹਾਂ ਗਰੀਬਾਂ ਵੱਲ ਚਿੱਠੀ ਲਿਖਦਿਆਂ ਸ਼ਰਮ ਆਉਂਦੀ ਹੋਵੇਗੀ। ਮਾਂ ਸਚ ਆਖਦਾ ਹਾਂ ਕਿ ਿੱਠੀ, ਨਾਂ ਲਿਖਣ ਦਾ ਸਬੱਬ ਮੇਰੀ ਸੁਸਤੀ ਹੈ, ਮੇਰਾ ਚਾਚਾ ਬੋਲਿਆ, ਕਿ ਹੇ ਬਾਸਲ ਤੇਰੇ ਜੇਹਾ ਲਿਖਿਆ ਪੜ੍ਹਿਆ ਆਦਮੀ ਪਰ- ਮੇਸ਼ਰ ਜਾਨੇ ਚਿੱਠੀ ਦੇ ਉੱਤਰ ਲਿਖਨ ਵਿਚ ਕੀ ਔਖ ਸਮਝਦਾ ਹੈ। ਗੱਲ ਕਾਸਦੀ ਜਦ ਲੋਕਾਂ ਨੇ ਕਿਹਾ ਕਿ ਦੇਖੋ ਜਾਂ ਤਾਂ ਇਸਦਾ ਚਾਚਾ ਇਸਨੂੰ ਬਹੁਤ ਚਾਹੁੰਦਾ ਸਾ, ਅਤੇ ਘੜੀ ੨ ਸੁਖ ਸਾਂਦ ਦੀ ਖ਼ਬਰ ਲਈ ਚਿੱਠੀਆਂ ਲਿਖੀਆਂ, ਹੁਨ ਕੀਹੋ ਗਿਆ? ਇਸਪੁਰ ਮੇਰੇ ਚਾਚੇ ਨੇ ਕਿਹਾ, ਕਿ ਬੇਸ਼ਕ ਮੈਂ ਇਸ ਨੂੰ ਬਹੁਤ ਚਾਹੁੰਦਾ ਸਾ ਅਤੇ ਜੋ ਮੇਰੇ ਕੋਲੋਂ ਹੋ ਸੱਕਿਆ, ਮੈਂ ਇਸ ਦੇ ਲਈ