( ੨੫੨ )
ਦੀਆਂ ਤਾਕੀਆਂ ਖੋਲ੍ਹ ਦਿੱਤੀਆਂ, ਅਤੇ ਉਨ੍ਹਾਂ ਦਾ ਰਾਖਾ ਇੱਕ ਪਾਸੇ ਖੜਕੇ ਆਪਣੇ ਪਿਆਰਿਆਂ ਦਾ ਉੱਡਣਾ ਦੇਖਣ ਲੱਗਾ, ਉਸ ਵੇਲੇ ਬੜਾ ਆਨੰਦ ਹੋਯਾ, ਅਰਥਾਤ ਕਈ ਜਾਨਵਰ ਤਾਂ ਨਿਕਲਦੀ ਸਾਰ ਬੜੇ ਜ਼ੋਰ ਨਾਲ ਉੱਪਰ ਨੂੰ ਜਾਂਦੇ ਅਤੇ ਚੰਗੀਤਰ੍ਹਾਂ ਚੁਚਾਂਦੇ ਸੇ,ਅਤੇ ਕਈ ਪੰਛੀ ਵੀ ਉੱਪਰ ਫ਼ੜ ੨ ਕਰਦੇ ਪਾਸ ਦੇ ਜੰਗਲ ਵਿੱਚ ਗੁੰਮ ਹੋ ਜਾਂਦੇ ਸ ਸਾਡੇ ਪਿਆਰੇ ਮਿੱਤ੍ਰ ਦਯਾਵਾਨ ਦੇ ਇਸ ਛੋਟੇ ਜੇਹੇ ਚੰਗੇ ਕੰਮ ਦੇ ਪੂਰਾ ਹੋਣ ਕਰਕੇ ਜੋ ਸਾਨੂੰ ਪ੍ਰਸੰਨਤਾ ਹੋਈ ਹੈ, ਅਸੀ ਉਸਦਾ ਕਰ ਸਕਦੇ ਹਾਂ । ਕਿਉਂਕਿ ਇਸਦਾ ਵਰਨਨ ਕਰਨਾ ਬੜਾ ਔਖਾ ਹੈ, ਓਹ ਪੰਛੀ ਨਜ਼ਦੀਕ ਦੇ ਬ੍ਰਿਛਾਂ ਤੇ ਜਾ ਬੈਠੇ, ਉੱਥੇ ਆਲ੍ਹਣੇ ਬਣਾਕੇ ਬੱਚੇ ਦੇਣ ਲੱਗੇ,ਇਸਵੇਲੇ ਬੀ ਉਨ੍ਹਾਂ ਦੇ ਚੀਂਚੀਂ ਦੀ ਗੂੰਜ ਸੁਣੀ ਜਾਂਦੀ ਹੈ।ਲਿਯੂ ਨਾਰਡੋ ਜੋ ਮੁਸੱਵਰੀ, ਮੇਮਾਰੀ, ਅੰਜੀਨੀਯਰਿੰਗ ਅਤੇ ਦਰਸਨ ਵੇਤਾ ਅਦੁਤੀ ਸਾ, ਜਾਨਵਰਾਂਤੇ ਪਸ਼ੂਆਂ ਉੱਪਰ ਦਯਾ ਕਰਨ ਵਿੱਚ ਬੀ ਪ੍ਰਸਿੱਧ ਸੀ। ਇਸ ਦਾ ਸੁਭਾਵ ਸੀ, ਕਿ ਜਾਨਵਰਾਂ ਦੇ ਭਰੇ ਹੋਏ ਪਿੰਜਰੇ ਖਰੀਦ ਲੈਂਦਾ, ਫੇਰ ਛੱਡ ਦਿੰਦਾ ਸੀ। ਇਸ ਬੜੇ ਵਾਰੇ ਹੌਸਲੇ ਤੇ ਹੁਨਰ ਕਰਕੇ ਉਸਦੀ ਮੂਰਤ ਲਿਖੀ ਹੋਈ ਹੈ। ਜਦ ਓਹ ਇਸ