ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
257
ਸਨ। ਫਰਾਂਸ ਦੇ ਪਾਤਸ਼ਾਹ ਲੁਈ ਨਪੋਲੀਯਨ ਦੀ ਰੂਸ ਦੇ ਪਾਤਸ਼ਾਹ ਨਾਲ ਅੰਦਰੋ ਅੰਦਰੀ ਲੱਗਦੀ ਸੀ, ਕਿਉਂ ਜੌ ਉਹ ਉਸਨੂੰ ਆਪਣੇ ਸਮਾਨ ਪਾਤਸ਼ਾਹ ਅਤੇ ਆਪਣੇ ਭਿਰਾਉ ਦੀ ਨਿਆਈਂ ਨਹੀਂ ਮੰਨਦਾ ਸੀ । ਉਸ ਨੇ ਜਾਤਾ ਕਿ ਅੰਗ੍ਰੇਜ਼ਾਂ ਦਾ ਹਿਮਾਇਤੀ ਬਣ ਕੇ ਲੜਾਈ ਕਰਣ ਨਾਲ ਫਰਾਂਸੀਸੀ ਲੋਕਾਂ ਵਿੱਚ ਬਹੁਭਮਾਨਪਾਵਾਂਗਾ।
ਅਜੇਹੇ ਦੇ ਹਿਮਾਯਤੀ ਹੋਣ ਥੀਂ ਤੁਰਕ ਨੇ ਲੜਾਈ ਕਰਨ ਲਈ ਡਾਢਾ ਰੌਲਾ ਪਾਇਆ । ਨਾਲ ਹੀ ਅੰਗ੍ਰੇਜਾਂ ਦੀ ਸਰਕਾਰ ਦੇ ਸਹਾਇਕਾਂ ਨੇ ਜ਼ੋਰ ਪਾਇਆ ਕਿ ਤੁੜਕਾਂ ਦੀ ਧਰਤੀ ਥੋਂ ਰੂਸੀ ਰਸਾਲਿਆਂ ਨੂੰ ਹਟਾ ਲੈਣ ਲਈ ਹਠ ਕਰੋ। ਲਾਟ ਐਬਰਡੀਨ ਨਾਮੇ ਵੱਡੇ ਵਜੀਰ ਨੂੰ ਯਕੀਨ ਨ ਆਇਆ ਕਿ ਰੂਸੀ ਸੱਚ ਮੁੱਚ ਹਥਿਆਰ ਲੈਕੇ ਯੁੱਧ ਕਰਨਲਈ ਖੜੇ ਹੋ ਜਾਣਗੇ, ਇਸੇ ਕਰਕੇ ਪ੍ਰੈੱਸ ਕਰਾਈ ਉਸ ਨੈ ਅੱਤ ਚਾਉਣ ਵਿੱਚ . ਢਿੱਲ ਮੱਠ ਕੀਤੀ॥
ਅਜੇ ਹੀ ਢਿੱਲ ਲਾਉਣ ਥੋਂ ਰੂਸ ਦੇ ਪਾਤਸ਼ਾਹ ਨੂੰ ਪੱਕਾ ਨਿਸਚਾ ਹੋ ਗਿਆ ਕਿ ਅੰਗ੍ਰੇਜ਼ ਨਹੀਂ ਲੜਣਗੇ, ਜਿਸਦਾ ਫਲ਼ ਇਹ ਹੋਇਆ ਕਿ ਉਸਦੀਆਂ ਫੌਜਾਂ ਦੱਖਣ ਵੱਲ ਹੋਰ ਅਗੇਰੇ ਵਧ ਆਈਆਂ।