ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

258


ਉਨ੍ਹੀਂ ਦਿਨੀਂ ਇਕ ਅਜੇਹਾ ਭਾਣਾ ਵਰਤ ਗਿਆ ਜਿਸ ਨੇ ਸਾਰੇ ਯੂਰਪ ਵਿੱਚ ਕ੍ਰੋਧ ਦਾ ਭਾਂਬੜ ਮਚਾ ਦਿੱਤਾ। ਸਿਨੋਪ ਨਾਮੇ ਬੰਦਰ ਵਿਖੇ ਜੋ ਏਸ਼ੀਆ ਕੋਚਕ ਉੱਤਰੀ ਕੰਢੇ ਪੁਰਹੈ ਸੱਤ ਤੁਰਕੀ ਜੰਗੀ ਜਹਾਜ ਅਤੇ ਇਕ ਅਗਨਬੋਟ ਲੰਗਰ ਸਿੱਟ ਕੇ ਖੜੇ ਸਨ । ਇਨ੍ਹਾਂ ਉੱਪਰ ਰੂਸੀਆਂ ਦਾ ਇਕ ਬੇੜਾ ਜਿਸ ਵਿੱਚ ਛੇ ਵੱਡੇ ਜੰਗੀ ਜਹਾਜ਼ ਅਤੇ ਅਨੇਕ ਅਗਨਬੋਟ ਸਨ ਆ ਪਿਆ, ਅਤੇ ਗੋਲੇ ਚਲਾਉਣ ਲੱਗ ਪਿਆ।ਭਾਵੇਂ ਤੁਰਕਾਂ ਨੇ ਬੜੀ ਵਰਿਆਮੀ ਨਾਲ ਆਪਣੀ ਰੱਛਿਆ ਕੀਤੀ, ਪਰ ਜਿਹਾਕੁ ਆਖਦੇ ਹਨ- ਜਮਾਤ ਕਰਾਮਾਤ– ਉਹ ਰੂਸੀਆਂ ਨਾਲੋਂ ਬਹੁਤ ਥੋੜੇ ਸਨ, ਸੋ ਅਗਨਬੋਟ ਦ ਉਨ੍ਹਾਂ ਦੇ ਸਾਰੇ ਜਹਾਜ ਡੁੱਬ ਗਏ ਅਤੇ ਚਾਰ ਹਜਾਰ ਤੁਰਕ ਮੋਏ।ਨਵੇ ਚਾਰ ਸੋ ਆ ਦਸੀ ਬਚੇ ਜੋ ਸਾਰੇ ਦੇ ਸਾਰੇ ਜ਼ਖ਼ਮੀ ਸਨ ॥

ਜਦ ਰੂਸੀਆਂ ਨੇ ਇਹ ਲੋਹੜਾ ਮਾਰਿਆ ਤਾਂ ਅਨਰਥ ਦੀ ਅੱਤ ਹੋ ਗਈ । ਵੱਡੇ ਵਜੀਰ ਸਾਹਿਬ ਦੇ ਲੜਾਈ ਕਰਨ ਦਾ ਨਿਰਨੇ ਨ ਕਰਨ ਥੋਂ ਲਾਟ ਪਾਮਰਸਨ ਨੇ ਗੁੱਸੇ ਹੋਕੇ ਨੌਕਰੀ ਥੀਂ ਇਸਤੀਫ਼ਾ ਦੇ ਦਿੱਤਾ। ਸੱਚ ਮੁੱਚ ਲੋਕ ਕਹਿੰਦੇ ਸਨ ਕਿ ਜੇ ਪਾਮਰਸਨ