ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੧੧)
ਸੀ ਕਿ ਕਿਵੇਂ ਓਹਦੀ ਏਕਾ ਕਰਨ ਵਾਲਿਆਂ ਨਾਲ ਸਾਂਝ ਨ ਟੁੱਟ ਜਾਵੇ । ਉਹ ਜਾਣਦਾ ਸਾਂ ਕਿ ਕੇਸਰ ਕਰੜੇ ਜਿਗਰੇ ਵਾਲਾ ਹੈ ਅਤੇ ਨਾਲੇ ਬਾਣੀ ਦਾ ਬਲੀ ਹੈ, ਅਤੇ ਉਨ੍ਹਾਂ ਦੀਆਂ ਤਤਬੀਰਾਂ ਦੇ ਵਿਰੁੱਧ ਹੋਣ ਥੌਂ ਉਨ੍ਹਾਂ ਦੇ ਕੰਮ ਵਿੱਚ ਬਿਘਨ ਪਏਗਾ। ਇਸ ਵਾਸਤੇ ਉਸਨੇ ਸਲਾਹ ਕੀਤੀ ਕਿ ਕੋਈ ਨ ਕੋਈ ਅਜੇਹਾ ਉਪਾਓ ਕਰੀਏ ਜਿਸ ਥੋਂ ਇਹ ਸਾਡੇ ਮਤਲਬ ਦੀ ਗੱਲ ਕਰੇ ॥
ਉਸਨੇ ਸੋਚਿਆ ਕਿ ਚੱਲੋ ਕਿਸੇ ਜਾਦੂਗਰਣੀ ਦੀ ਸ਼ਰਨ ਲਈਏ। ਐਸਥਰ ਨਾਮੇ ਇੱਕ ਬੁੱਢੀ ਹਬਸ਼ਨ ਵਿਹੁ ਵਾਲੀਆਂ ਬੂਟੀਆਂ ਅਤੇ ਜ਼ਹਿਰੀ ਸੱਪਾਂ ਦੀ ਵਿੱਯਾ ਚੰਗੀ ਤਰ੍ਹਾਂ ਜਾਣਦੀ ਸੀ, ਅਤੇ ਟੂਣੇ ਟੋਟਕੇਦੀ ਉਸਤਾਦ ਹੋਣ ਕਰਕੇ ਆਪਣੇ ਦੇਸ਼ਵਾਸੀਆਂ ਵਿੱਚ ਬੜੀ ਮਸ਼ਾਚੂਰ ਸੀ । ਛੇਤੀ ਹੀ ਲੋਕਾਂ ਨੂੰ ਯਕੀਨ ਆ ਗਿਆ ਕਿ ਇਹ ਬੜੀ ਸੱਤਿਆ ਵਾਲੀ ਹੈ। ਫੇਰ ਤਾਂ ਓਹ ਲੋਕਾਂ ਦੇ ਮਨਾਂ ਨੂੰ ਪ੍ਰੇਰਕੇ ਜਿਸ ਗੱਲ ਪਰ ਉਨ੍ਹਾਂ ਦਾ ਨਿਹਚਾ ਕਰਾਉਣਾ ਚਾਹੁੰਦੀ ਕਰਾ ਦੇਂਦੀ । ਉਸਨੇ ਹੀ ਸਬ ਥੋਂ ਵਧਕੇ ਹਬਸ਼ੀਆਂ ਨੂੰ ਫ਼ਸਾਦ ਪਾਉਣ ਲਈ ਭੜਕਾਇਆ ਸੀ। ਉੱਸੇ ਨੇ ਹੈਕਟਰ ਨੂੰ ਬਦਲਾ ਲੈਣ ਲਈਹੇਚੜ੍ਹਾਇਆ