(੩੧੨)
ਸਾ, ਉੱਸੇ ਨੇ ਹੈਕਟਰ ਨੂੰ ਬਚਨ ਦਿੱਤਾ ਕਿ ਮੈਂ ਤੇਰੇ ਮਿੱਤ੍ਰ ਉੱਪਰ ਆਪਣਾਂ ਜਾਦੂ ਪਾਵਾਂਗੀ ਅਤੇ ਥੋੜ੍ਹੇ ਚਿਰ ਪਿੱਛੋਂ ਹੀ ਉਸਨੇ ਜਾਦੂ ਦਾ ਅਸਰ ਦੇਖ ਲਿਆ। ਕੇਸਰ ਨੇ ਛੇਤੀ ਹੀ ਡਿੱਠਾ ਕਿ ਉਸਦੀ ਪ੍ਯਾਰੀ ਕਲੇਰਾਂ ਦਾ ਚੇਹਰਾ ਅਤੇ ਚਲਣ ਹੋਰ ਦਾ ਹੋਰ ਹੋ ਗਿਆ ਹੈ।ਓਹ ਸੁਦਾਇਣ ਜੇਹੀ ਹੋਗਈ ਅਤੇ ਉਸਨੇ ਕੇਸਰਨੂੰਆਪਣੀ ਉਦਾਸੀ ਦਾ ਕਾਰਣ ਦੱਸਣੋਂ ਨਾਂਹ ਕੀਤੀ । ਕੇਸਰ ਨੇ ਆਪਣੀ ਝੁੱਗੀ ਦੇ ਪਾਸ ̧ ਵਾਲੀ ਜ਼ਮੀਨ ਨੂੰ ਵਾਹੀ ਆਦਿਕ ਕਰਕੇ ਸੁਆਰਣ ਲਈ ਬੜੀ ਮਿਹਨਤ ਕੀਤੀ ਕਿ ਦਿਨ ਪਾਕੇ ਕਲੈਰਾ ਦੇ ਰਹਿਣ ਲਈ ਇੱਕ ਬੜਾ ਮਨੋਹਰ ਘਰ ਬਣ ਜਾਏਗਾ।ਪਰ ਉਸਦਾ ਜੀ ਕਿਸੇ ਗੱਲ ਵਿੱਚ ਨ ਲੱਗਦਾ ਸੀ । ਓਹ ਆਪਣੇ ਪ੍ਰੀਤਮ ਕੋਲ ਚੁਪ ਚੁਪਾਤੀ ਖਲੀ ਰਿਹਾ ਕਰੇ ਅਤੇ ਸੋਚਾਂ ਵਿੱਚ ਪ ਰਹੇ। ਪਰ ਜਦ ਉਹ ਪੁੱਛੇ ਕਿ ਤੇਰਾ ਜੀ ਹੱਛਾ ਨਹੀਂ ਤਾਂ ਉਹ ਉੱਤਰ ਦੇਵੇ ਕਿ ਹੱਛਾ ਹੈ ਅਤੇ ਐਉਂ ਮੂੰਹ ਬਣਾ ਲਵੇ ਜਿਸਥੋਂ ਉੱਪਰੋਂ ਪਰਸਿੰਨ ਜਾਪੇ,ਪਰ ਇਹ ਹਲ ਥੋੜ੍ਹਾ ਹੀ ਚਿਰ ਰਹੇ, ਛੇਤੀ ਹੀ ਫੇਰ ਉਹਦਾ ਮੂੰਹ ਲੈ ਜਾਏ ਅਤੇ ਉਹ ਨਿੰਮੋਝੂਣੀ ਹੋ ਜਾਏ। ਓੜਕ ਨੂੰ ਆਪਣੇ ਪ੍ਯਾਰੇ ਥੋਂ ਦੂਰ ਰਹਿਣ ਦਾ ਜਤਨ ਕਰਣ ਲੱਗੇ