ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੨੩ )


ਹੀ ਅੱਗੇ ਨਾਲੋਂ ਬੀ ਵਧੀਕ ਰੋਂਦਾ ਕੁਰਲਾਉਂਦਾ ਮੁੜ ਆਇਆ। ਨੈ ਮੁੰਡੇ ਦੀ ਗੱਲ ਹੀ ਨ ਸੁਣੀ । ਅਤੇ ਜੈਫ਼ਰੀਜ਼ ਸਾਹਿਬ ਅੱਗੇ ਹੁਣ ਫ਼ਰਿਆਦ ਹੋ ਨਹੀਂ ਸੱਕਦੀ ਸੀ, ਕਿਉਂ ਜੋ ਉਹ ਸੁੰਦਰ ਇਸਤ੍ਰੀਆਂ ਦੀ ਸਭਾ ਵਿੱਚ ਸਾ, ਅਤੇ ਘਰ ਦੇ ਕਿਸੇ ਨੌਕਰ ਦੀ ਕੀ ਮਜਾਲ ਸੀ ਜੋ ਜਾ ਕੇ ਰਾਤ ਦੇ ਰੰਗ ਵਿੱਚ ਭੰਗ ਪਾਏ। ਜਿਨ੍ਹਾਂ ਤਿੰਨਾ ਮਨੁੱਖਾਂ ਨੂੰ ਬਕਾਉਣ ਲਈ ਡਾਢਾ ਮਾਰਿਆ ਕੁੱਟਿਆ ਸਾਂ, ਉਹ ਬਿਲਕੁਲ ਬੇਦੋਸੇ ਸਨ ਉਨਾਂ ਨੂੰ ਏਕੇ ਦੀ ਕੋਈ ਖਬਰ ਨਾ ਸੀ । ਪਰ ਜਦੋਂ ਉਨ੍ਹਾਂ ਨਾਲ ਇਹ ਅਯਾਊਂ ਹੁਣ ਕਰਕੇ ਉਨ੍ਹਾਂ ਦਾ ਮਨ ਖਿੱਝਿਆ ਹੋਇਆ ਸਾ ਤਾਂ ਏਕਾ ਕਰਣ ਵਾਲਿਆਂ ਨੇ ਮੌਕਾ ਤਾੜ ਕੇ ਉਨ੍ਹਾਂ ਨੂੰ ਬੀ ਸਮਝਾ ਸਮਝ ਕੇ ਆਪਣੀ ਮੰਡਲੀ ਨਾਲ ਰਲਾ ਲਿਆ । ਦਰੋਗੇ ਨਾਲ ਸਿੱਝਣ ਦੀ ਆਸ ਹੋਣ ਥੋਂ ਉਹ ਹਰ ਤਰਾਂ ਮਰਣ ਮਾਰਣ ਨੂੰ ਤਿਆਰ ਹੋ ਗਏ ॥

ਗੁਲਾਮਾਂ ਨੇ ਹੱਲਾ ਕਰਣ ਲਈ ਜੋ ਵੇਲਾ ਠਹਰਾਯਾ ਹੋਇਆ ਸਾਂ, ਉਸ ਥੋਂ ਕੁਝ ਦਿਨ ਪਹਿਲਾਂ ਇੱਕ ਹੋਰ ਮਾਮਲਾ ਹੋ ਗਿਆ', ਜਿਸ ਕਰਕੇ