ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੩੨੪ )
ਅਨੇਕ ਗੁਲਾਮ, ਜੇਹੜੇ ਅਜੇ ਡਾਵਾਂ ਡੋਲ ਸਨ, ਲੜਣ ਮਰਣ ਲਈ ਦ੍ਰਿੜੁ ਹੋ ਗਏ॥
ਜੈਫ਼ਰੀਜ਼ ਸਾਹਿਬ ਦੀ ਮੋਮ ਕਦੇ ਰੂਪ ਵਤੀ ਸੀ, ਪਰ ਹੁਣ ਢਿੱਲੀ ਹੋ ਗਈ ਸੀ, ਤਾਂ ਬੀ ਜਾਂ ਤਾਂ ਉਹ ਖਾਣ ਪੀਣ ਵਿੱਚ ਲੱਗੀ ਰਹਿੰਦੀ ਜਾਂ ਫਾਸਨਾ ਲਾਕੇ ਪਲੰਘ ਪੁਰ ਬੈਠੀ ਰਹਿੰਦੀ, ਬਾਕੀ ਸਾਰਾ ਦਿਨ ਪਹਿਰਾਵਿਆਂ ਵਿੱਚ ਬਿਤਾਉਂਦੀ। ਇੱਕ ਦਿਨ ਓਹ ਵਲਾਇਤੀ ਪਲੰਘ ਪੁਰ ਲੰਮੀ ਪਈ ਹੋਈ ਸੀ ਅਤੇ ਚਾਰ ਗੋਲੀਆਂ, ਦੋ ਸਿਰਾਂਦੀ ਦੋ ਪੁਆਂਦੀ ਉਸ ਨੂੰ ਪੱਖਾ ਪਈਆਂ ਝਲਦੀਆਂ ਸਨ ਉਸ ਵੇਲੇ ਖਬਰ ਪੁੱਜੀ ਕਿ ਉਸਦੇ ਨਾਉਂ ਦਾ ਬੜਾ ਭਾਰਾ ਸੰਦੂਕ ਹੁਣੇ ਲੰਡਨ ਥੀਂ ਆਇਆ ਹੈ‖
ਇਸ ਸੰਦੂਕ ਵਿੱਚ ਨਵੇਂ ਥੋਂ ਨਵੇਂ ਪਹਿਰਾਵੇ ਦੇ ਕਈ ਤਰ੍ਹਾਂ ਦੇ ਕੱਪੜੇ ਸਨ। ਜੈਮੇਕਾ ਦੀਆਂ ਮੇਮਾਂ ਨੂੰ ਪਹਿਨਣ ਰੁਨਣ ਦਾ ਬਹੁਤ ਹੀ ਸ਼ੌਂਕ ਹੁੰਦਾ ਹੈ| ਓਹ ਬੜੀ ਚਾਹ ਨਾਲ ਇੱਕ ਗੌਣ ( ਅੰਗ੍ਰੇਜ਼ੀ ਲਹਿੰਗੇ ) ਵਾਸਤੇ, ਕਿ ਜਿਸਨੂੰ ਓਹ ਖਬਰੇ ਇੱਕ ਵਾਰ ਕਿ ਦੋ ਵਾਰ ਪਾਉਦੀਆਂ ਹਨ, ਸੈਂਕੜੇ ਰੁਪਏ ਦੇ ਦੇਂਦੀਆ ਹਨ। ਜੇਹੇ ਸੋਹਣੇ ਅਤੇ ਕਈ ਤਰ੍ਹਾਂ ਦੇ ਗਹਿਣੇ