ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/336

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨੬ )


ਗੋਰੇ ਅੱਗ ਬੁਝਾਉਣ ਨੂੰ ਦੌੜਣ ਤਾਂ ਕਾਲੇ ਇਸ ਹੜ ਬੜੀ ਵਿੱਚ ਗੋਰਿਆਂ ਉੱਪਰ ਜਾ ਪੈਣ ਅਤੇ ਜੋ ਮਿਲੇ ਉਸਨੂੰ ਵੱਢ ਸੁੱਟਣ। ਜਿਸ ਵੇਲੇ ਉਨ੍ਹਾਂ ਇਹ ਕਰਮ ਕਰਣਾ ਸਾ ਉਹ ਕੇਸਰ ਨੂੰ ਮਲੂਮ ਨ ਸਾ, ਕਿਉਂਕਿ ਜਿਸ ਵੇਲੇ ਹੈਕਟਰ ਨੇ ਆਪਣੇ ਸੰਗੀਆਂ ਨੂੰ ਦੱਸਿਆ ਕਿ ਮੇਰਾ ਮਿੱਤ੍ਰ ਕੇਸਰ ਸਾਡੇ ਨਾਲ ਨਹੀਂ ਰਲੇਗਾ, ਤਾਂ ਓਨ੍ਹਾਂ ਨੇ ਆਪਣਾ ਦਿਨ ਬਦਲਦਿੱਤਾ ਸਾ। ਉਨ੍ਹਾਂ ਨੂੰ ਇਹ ਡਰ ਸਾ ਕਿ ਉਹ ਕਿਤੇ ਸਾਡਾ ਭੇਤ ਨ ਦੱਸ ਦੇਵੇ। ਸੋ ਉਨ੍ਹਾਂ ਨੇ ਪੱਕੀ ਸਲਾਹ ਕਰਲਈ ਕਿ ਜੇ ਤਾਂ ਤੀਂਵੀਂ, ਖੌਂਦ ਸਮਝਾਉਣ ਥੋਂ ਸਾਡੇ ਨਾਲ ਰਲ ਜਾਣ ਤਾਂ ਵਾਹ ਛਲੀ ਨਹੀਂ ਤਾਂ ਪਹਿਲੇ ਉਨ੍ਹਾਂ ਨੂੰ ਥਾਉਂ ਮਾਰੋ॥

ਹੈਕਟਰ ਦੀ ਮਰਜੀ ਆਪਣੇ ਮਿੱਤ੍ਰ ਨੂੰ ਬਚਾਉਣ ਦੀ ਸੀ ਪਰ ਬਦਲਾ ਲੈਣ ਦੀ ਇੱਛਿਆ ਨੈ ਮਨ ਦੇ ਹੋਰ ਸਾਰੇ ਭਾਵ ਦੱਬ ਦਿੱਤੇ। ਫੇਰ ਬੀ ਉਸ ਨੈ ਛੇਕੜਲੀ ਵਾਰ ਕੇਸਰ ਦੀ ਪ੍ਰਤਿੱਗ੍ਯਾ ਨੂੰ ਤੋੜਣ ਲਈ ਜਤਨ ਕਰਣ ਦੀ ਸਲਾਹ ਕੀਤੀ।

ਇਹ ਪਰੋਜਨ ਸਿੱਧ ਕਰਣ ਲਈ ਜਿਸਨੂੰ ਉਸ ਨੇ ਲਾਇਆ ਉਹ ਐਸਥਰ ਸੀ। ਓਹਨੇ ਕਲੈਰਾ ਦੀ