( ੩੨੮ )
ਆਪਣੇ ਗੁਲਾਮਾਂ ਨੂੰ ਛੁੱਟੀ ਦੇ ਦਿੱਤੀ। ਉਹ ਟੱਬਰਸਮੇਤ ਸੂਰਜ ਅਸਤ ਹੋਣ ਦੇ ਵੇਲੇ ਬਾਹਰ ਨਿਕਲਿਆ। ਉਸ ਵੈਲੇ ਮੱਠੀ ਮੱਠੀ ਪੌਣ ਵੱਗਣ ਲੱਗ ਪਈ ਸੀ। ਉਹ ਸਾਰੇ ਇਸ ਭਾਰੇ ਖਜੂਰ ਦੇ ਬਿਰਛ ਹੇਠ ਬੈਠ ਗਏ ਕਿ ਇਹ ਹਬਸ਼ੀ ਉਤਸਵ ਦਾ ਆਨੰਦ ਲੈਣ। ਉਸਦੇ ਹਬਸ਼ੀਆਂ ਦੀ ਪੁਸ਼ਾਕ ਹੱਛੀ ਸੀ ਅਤੇ ਰੰਗ ਬਰੰਗੀ ਅਜੇਹੀ ਪੁਸ਼ਾਕ ਨਾਲ ਉਨ੍ਹਾਂ ਦੇ ਹਸੂੰ ਹਸੂੰ ਕਰਦੇ ਚੇਹਰੇ ਬੜੇ ਸੋਂਹਦੇ ਸਨ। ਕੁਝ ਨੱਚਣ ਲੱਗ ਪਏ, ਕੁਝ ਤੰਬੂਰਾ ਵਜਾਉਣ ਲੱਗ ਪਏ, ਕੁਝ ਦੂਰੋਂ ਰੁੱਖਾਂ ਵਿੱਚ ਥੀਂ ਆਉਂਦੇ ਦਿੱਸੇ। ਉਹ ਆਪਣੀ ਆਪਣੀ ਅੰਨ ਭੂਮੀ ਦੀ ਪੈਦਾਵਾਰੀ ਅਰਥਾਤ ਨਾਖਾਂ, ਅੰਗੂਰਅਤੇ ਸੇਉ ਟੋਕਰੀਆਂ ਵਿੱਚ ਭਰ ਭਰ ਲਿਆਏ। ਬਾਕੀ ਦੇ ਆਪਣੇ ਸਫ਼ਾ ਕਾਠੜਿਆਂ ਅਤੇ ਤੂੰਬੜੀਆਂ ਨੂੰ ਖਿਲੇਰ ਕੇ ਰੱਖਣ ਵਿੱਚ ਲੱਗੇ ਹੋਏ ਸਨ, ਜਿਨ੍ਹਾਂ ਚੋਂ ਉਨ੍ਹਾਂ ਨੇ ਥਾਲੀਆਂ ਕਟੋਰਿਆਂ ਦਾ ਕੰਮ ਲੈਣਾ ਸਾ। ਹਬਸ਼ੀ ਬਹੁਤ ਰਾਤ ਤਕ ਨੱਚਦੇ ਅਤੇ ਖੁਸ਼ੀਆਂ ਮਨਾਉਂਦੇ ਰਹੇ। ਜਦ ਉਹ ਇੱਕ ਦੂਏ ਥੋਂ ਵਿੱਛੜ ਕੇ ਆਪੋ ਆਪਣੀਆਂ ਝੁਗੀਆਂ ਨੂੰ ਅਰਾਮ ਕਰਣ ਲਈ ਗਏ, ਤਾਂ ਕੇਸਰ ਨੂੰ ਕਲੈਰਾ ਵਾਲਾ ਇਕਰਾਰ ਯਾਦ ਆਇਆ। ਸੋ ਉਹ ਜਾਦੂਗਰਨੀ