ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/339

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੨੯ )


ਦੇ ਡੇਰੇ ਚੋਰੀ ਚੋਰੀ ਗਿਆ।ਉਹ ਇਕ ਸੰਘਨੇ ਬਨ ਵਿੱਚ ਸਭ ਥੋਂ ਪਰੋਖੇ ਸਾ ਜਦ ਉਹ ਉੱਥੇ ਪੁੱਜਾ ਤਾਂ ਉਸ ਨੇ ਬੂਹਾ ਬੰਦ ਡਿੱਠਾ ਅਤੇ ਐਸਥਰ ਦੇ ਖੋਲ੍ਹਣ ਥੋਂ ਕੁਝ ਚਿਰ ਪਹਿਲਾਂ ਉਸਨੂੰ ਉੱਥੇ ਉਡੀਕਣਾ ਪਿਆ । ਪਹਿਲੇ ਪਹਿਲ ਹੀ ਉਸਦੀ ਪਿਆਰੀਕਲੈਰਾਉਸਨੂੰਨਜ਼ਰ ਆਈ ਉਹ ਬੇ ਸੁਰਤ ਧਰਤੀ ਉੱਤ ਪਈ ਸੀ ਜਾਣੇ ਲੋਥ ਹੁੰਦੀ ਹੈ। ਜਾਦੂਗਰਣੀ ਨੇ ਵਿਹੁ ਵਾਲੀ ਮਕੋ ਦਾ ਇੱਕ ਦਾਰੂ ਉਸਨੂੰ ਦੇਕੇ ਬੇ ਸੁਧ ਕਰ ਦਿੱਤਾ ਸੀ। ਜਦ ਉਸ ਚੁੜੇਲ ਨੈ ਕੇਸਰ ਦਾ ਨਿਰਾਸ ਚੇਹਰਾ ਵੇਖਿਆ ਤਾਂ ਖਿੜਖਿੜਕੇ ਹੱਸੀ ਅਤੇ ਬੋਲੀ-ਦੁਸ਼ਾ, ਮੇਰਾ ਬਲ ਤੁੱਛ ਜਾਣਦਾ ਹੈਂ, ਦੇਖ ਮੇਰੀਸੱਤਿਆ ਦਾ ਫਲ । ਕੇਸਰ ਨੇ ਕ੍ਰੋਧ ਨਾਲ ਭਰਕੇ ਉਸ ਨੂੰ ਸੰਘੌ ਫੜ ਲਿਆ ਪਰ ਉਸਦਾਵੇਗਛੇਤੀ ਰੁਕ ਗਿਆ ।

ਉਹ ਚੰਡਾਲਣੀ ਐਉਂ ਬੋਲੀ-ਵੇਖ ਮੈਨੂੰ ਮਾਰਕੇ ਜੇ ਤੇਰੀ ਕਲੈਰਾ ਬੀ ਨਾਲੇ ਹੀ ਚਿੱਤ ਨ ਹੋ ਜਾਏ। ਉ ਮੋਈ ਨਹੀਂ ਪਰ ਮੌਤ ਦੀ ਨੀਂਦਰ ਵਿੱਚ ਸੁੱਤੀ ਪਈ ਹੈ, ਜੋ ਨੀਂਦਰ ਮੈਂ ਆਪਣੇ ਜਾਦੂ ਦੇ ਬਲ ਨਾਲ ਉਸ ਪੁਰ ਲਿਆਂਦੀ ਹੈ, ਅਤੇ ਮੈਥੋਂ ਛੂਟ ਕਿਸੇ ਦੀ ਸਮਰਥ ਨਹੀਂ ਕਿ ਫਿਰ ਉਸ ਵਿੱਚ ਜਾਣ ਪਾਵੇ। ਆਹ ਵੇਖ !