( ੩੩੩ )
ਸੰਗੀਆਂ ਨੂੰ ਸਮਝਾ ਸਮਝੂਕੇ ਤੇਰੇ ਮੁੜ ਆਉਂਦੇ ਤਕ ਤੁਹਾਡੀ ਟੁੱਟੀ ਗੰਢਾਂਗੀ ਅਤੇ ਉਹ ਪੁਰਾਣੇ ਹਿਤ ਨਾਲ ਤੈਨੂੰ ਮਿਲਨਗੇ। ਕੇਸਰ ਜਿੰਨੀ ਛੇਤੀ ਦੌੜ ਸੱਕਿਆ ਜੰਗਲ ਵਿੱਚੋਂ ਇੱਕ ਪਗਡੰਡੀ ਰਾਹ ਦੌੜਦਾ ਗਿਆ। ਏੱਕਾ ਕਰਨ ਵਾਲਿਆਂ ਵਿੱਚੋਂ ਕਿਸੇ ਨੂੰ ਨਾ ਮਿਲਿਆ ਸਿੱਧਾ ਆਪਣੇ ਸ੍ਵਾਮੀਦੇ ਘਰ ਪੁੱਜਾ। ਜਿਸ ਚੁਬਾਰੇਵਿੱਚ ਉਹ ਸੁੱਤਾ ਪਿਆ ਸਾ ਕੰਧ ਨੂੰ ਪੌੜੀ ਲਾ ਉਤੇ ਚੜ੍ਹ ਗਿਆ ਅਤੇ ਬਾਰੀ ਕੋਲ ਜਾ ਉੱਚੀ ਉੱਚੀ ਇਹ ਆਖ ਕੇ ਉਸ ਨੂੰ ਜਗਾਇਆ, “ਮੇਰੇ ਪਯਾਰੇ ਸ੍ਵਾਮੀ ਸ਼ਸਤ੍ਰ 'ਧਾਰਣ ਕਰੋ। ਸਾਰਿਆਂ ਗੁਲਾਮਾਂ ਨੂੰ ਬੀ. ਸ਼ਸ ਧਾਰੀ ਬਣਾ ਦਿਓ। ਓਹ ਤੁਹਾਡੀ ਖਾਤਰ ਜੁੱਧ ਕਰਕੇ ਪ੍ਰਾਣ ਦੇਣਗੇ ਅਤੇ ਮੈਂ ਸਭ ਤੋਂ ਮੋਹਰੇ ਹੋਵਾਂਗਾ। ਜੈਫ਼ਰੀਜ਼ ਸਾਹਿਬ ਦੇ ਚੱਕ ਵਿੱਚ ਅੱਜ ਰਾਤੀਂ ਜੁੱਧ ਦਾ ਸ਼ਬਦ ਸੁਣੀਵੇਗਾ। ਮੇਰੇ ਪਿਆਰੇ ਸ੍ਵਾਮੀ ਹੁਣੇ ਹੀ ਸ਼ਸਤ੍ਰਧਾਰਣ ਕਰੋ। ਅਜੇ ਵੇਲਾ ਹੈ ਚਲੋ ਏਕਾ ਕਰਨ ਵਾਲਿਆਂ ਦੇ ਆਗੂਆਂਨੂੰ ਚੱਲ ਘੇਰੀਏ। ਮੈਂ ਤੁਹਾਨੂੰ ਓਥੇ ਲੈ ਚੱਲਦਾ ਹਾਂ ਜਿੱਥੇ ਓਹ ਇਕੱਠੇ ਹੋਏ ਹੋਏ ਹਨ। ਪਰ ਬਚਨ ਦਿਓ ਕਿ ਉਨ੍ਹਾਂ ਦੇ ਸਰਦਾਰ ਨੂੰ ਜੋ ਮੇਰਾ ਮਿੱਤ੍ਰ ਹੈ ਖਿਮਾ ਕਰੋਗੇ”॥