ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/357

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੪੭ )

ਦੇਖੋ ਤਾਂ ਮਾਯਾ ਦਾ ਘਰ ਕੇਹਾ ਸੋਹਣਾ ਹੈ । ਮੈਂ ਇੱਥੇ ਢੱਠੇ ਖੂਹ ਵਿੱਚ ਪਈ ਹਾਂ। ਆਪਣੀ ਲਾਡਲੀ ਇਸਤ੍ਰੀ ਦੇ ਨੇਤਾਂ ਵਿੱਚ ਜਲ ਵੇਖ ਬਾਂਕੇ ਲਾਲ ਦਾ ਯ : ਯਾਕੁਲ ਹੋ ਗਿਆ ਅਤੇ ਆਪਣੇ ਮਨ ਦੇ ਵੇਗ ਕਰਕੇ ਬੀ ਉਸਨੇ ਜਾ ਕਿਸੇ ਚੰਗੇ ਟਿਕਾਨੇ ਘਰ ਲਿਆ, ਪਰ ਅਜੇ ਉੱਥੇ ਗਇਆਂ ਦੋ ਮਹੀਨੇ ਬੀ ਨਹੀਂ ਹੋਏ ਸਨ ਜੋ ਨਾਜ਼ੋ ਦੀਆਂ ਅੱਖਾਂ ਵਿੱਚ ਫੇਰ ਹਿੰਜੂ ਭਰ ਆਏ ਅਤੇ ਆਪਣੇ ਉੱਲੂ ਔਂਦਨੂੰਆਖਣ ਲੱਗੀ, ਵੇਖੋ ਤਾਂ ਜੀ ਇਸ ਘਰ ਦਾ ਅਸਬਾਬ ਕੇਹਾ ਪੁਰਾਣਾ ਹੈ । ਮੇਰੀ ਦੁਭੈਣ ਮਾਯਾ ਕੱਲ ਕਹਿੰਦੀ ਸੀ ਜੋ ਇਸ ਨੂੰ ਦੇਖ ਕੇ ਲੱਜਾ ਆਉਂਦੀ ਹੈ,ਅਤੇ ਹੈ ਬੀ ਉਹ ਸੱਚੀ,ਕਿਉਂ ਜੋ ਉਹ ਦੇ ਘਰ ਦਾ ਸਮਿਆਨ ਨਵਾਂ ਨਕੋਰ ਹੈ । ਇਸ ਗੱਲ਼ ਵਿਖੇ ਮੈਂ ਕਿਉਂ ਉਹਦੇ ਸਾਮਨੇ ਹੀਨੀ ਹੋਵਾਂ ? ਉਹ ਦੇ ਵਿੱਚ ਕੀ ਵਧੀਕੀ ਹੈ। ਕੱਪੜਾ ਉਹਨੂੰ ਨਹੀਂ ਫਬਦਾ, ਗਹਿਣਾ ਉਹਨੂੰ ਨਹੀ ਸੋਂਹਦਾ, ਭੈੜੀ ਬਾਂਦਰੀ ਜੇਹੀ ਜਾਪਦੀ ਹੈ, ਮੂੰਹ ਨਾ ਮੱਥਾ, ਜਿੰਨ, ਪਹਾੜੋਂ ਲੱਥਾ । ਸਾਰੀਆਂ ਤ੍ਰੀਮਤਾਂ ਆਖਦੀਆਂ ਹਨ ਕੁੜੇ ਛਬੀਲੀ, ਐਹੋ ਜੇਹੀ ਤੂੰ ਸੋਹਣੀ ਹੈਂ ਜੋ ਹੱਥ ਲਾਇਆਂ ਮੈਲੀ ਹੁੰਦੀ ਹੈ ਅਤੇ ਨਕਾਰੀਏ ਤੇਰੇ ਕੋਲੋਂ ਤਾਂ ਮਾਯਾ ਹੀ ਸੱਭ ਸੁਆਨ