ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/359

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

349

ਪੁਛਾਣ ਅਤੇ ਚਤੁਰਾਈ ਬਾਂਕੇ ਲਾਲ ਨੂੰ ਬਹੁਤ ਭਾਈ। ਉਸਨੈ ਵਿਚਾਰਿਆ ਕਿ ਅਜੇਹੀ ਸਿਆਨੀ ਤੀਮੀ ਦੀ ਮੱਤ ਪੁਰ ਚੱਲਣਾ ਹੀ ਯੋਗ੍ਯ ਹੈ, ਜਿਸ ਵਸਤੂ ਦੀ ਇਹ ਇੱਛਾ ਕਰੇ ਸੋ ਲੈਣੀ ਲੋੜੀਏ। ਛਬੀਲੀ ਦੀ ਇਹ ਗੱਲ ਬੀ ਉਸਨੂੰਚੰਗੀ ਲੱਗੀ ਕਿਬਾਂਕੇ ਲਾਲ ਵਾਲਿਆਂਨੂੰ ਭਾਗ ਮੱਲ ਵਾਲਿਆਂ ਕੋਲੋਂ ਘੱਟ ਸ਼ਾਨ ਨਹੀਂ ਰੱਖਣੀ ਚਾਹੀਦੀ, ਇਸ ਵਿਚਾਰ ਦਾ ਫਲ ਪਰਗਟ ਹੈ। ਬਾਂਕੇ ਲਾਲ ਨੇ ਆਪਨੇ ਸਿਧਾਂਤ ਮੂਜਿਬ ਕਿ ਖਾ ਗਏ ਰੰਗ ਲਾ ਗਏ, ਜੋੜ ਗਏ ਸੋ ਛੋੜ ਗਏ, ਇਹ ਸਲਾਹਾ ਕੀਤੀ ਕਿ ਘਰ ਨੂੰ ਸਜਾਉਣ ਲਈ ਜਿਸ ਜਿਸ ਚੀਜ ਦੀ ਲੋੜ ਹੈ, ਇਸ ਸਾਲ ਲੈ ਲਈਏ, ਅਤੇ ਲੇਖਾ ਆਉਂਦੇ ਵਰਹੇ ਨਿਬੇੜ ਦਿਆਂਗੇ। ਸੋ ਝੱਟ ਓਹੀ ਗੱਲ ਹੋ ਗਈ ਅਤੇ ਜਿੱਥੋਂ ਤਕ ਕਿ ਬੁਪਾਰੀਆਂ ਨੈ ਉਨ੍ਹਾਂ ਨੂੰ ਇਸ ਨੇਮ ਪੁਰ ਚੱਲਣ ਦਿੱਤਾ, ਤੀਮੀਂ ਔਂਦ ਨੈ ਘਰ ਦਿਆਂ ਸਭਨਾਂ ਹਾਰਾਂ ਵਿੱਚ ਬੀ ਇਹਓ ਨੇਮ ਧਾਰਣ ਕੀਤਾ।ਇਸ ਪ੍ਰਕਾਰ ਦੋਵੇਂ ਜਨੇ ਆਪਣੇ ਲਈ ਦੁਖਾਂਦਾ ਬੀਉ ਥੋਂਦੇ ਗਏ ਅਤੇ ਕੁਝ ਚਿਰ ਉਨ੍ਹਾਂ ਨੂੰ ਇਹ ਨ ਬੁਝਿਆ ਭਈ ਅਸਾਡੀ ਕੀ ਦਸ਼ਾ ਹੋਵੇਗੀ। ਭਾਗ ਮੱਲ ਵਾਲਿਆਂ ਅਤੇ ਹੋਰਣਾਂ ਜਾਣੂਆਂ ਦੀ ਜੋ ਉਨ੍ਹਾਂ ਤੇ ਕਿਧਰੇ