ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/364

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

354

ਸਮਾ ਨਹੀਂ ਭੁਲਣਾ ਚਾਹੀਦਾ। ਸਰਦਾਰ ਲੁਟੇਰ ਸਿੰਘ ਸੁਦਾਗਰ ਸਦਰ ਬਜ਼ਾਰ ਨੈ ਇਸ਼ਤਿਆਰ ਦੇ ਦਿੱਤਾ ਕਿ ਅਸਾਂ ਦੁਕਾਨ ਦਾ ਪੁਰਾਨਾ ਮਾਲ਼ ਸਸਤਾ ਲਾ ਦਿੱਤਾ ਹੈ, ਅਤੇ ਇਹ ਮਨੋਹਰ ਸ਼ਬਦ ਬੀ ਲਿਖੇ ਕਿ ਸੁਖਾਲ ਸਮਾ ਹੈ।ਜੇਹੜਾ ਉਠਿਆ ਸੁਖਾਲ ਸਮੇ ਉੱਤੇ ਰੁਪਈਆ ਰੋੜ੍ਹਣ ਚੱਲਿਆ, ਛਬੀਲੀ ਦਾ ਆਦਮੀ ਬੀ ਜਾ ਗਾਹਕ ਬਣਿਆ।

ਇਸ ਸੁਖਾਲ ਸਮੇ ਵਿੱਚ ਇਕ ਗੱਲ ਛਬੀਲੀ ਹੋਰਾਂ ਦੇ ਪਸੰਦ ਨ ਆਈ, ਅਰਥਾਤ ਜੋ ਮਾਲ ਲਈਦਾ ਸਾ ਉਸਦਾ ਮੁੱਲ ਰੋਕ ਦੇਣਾ ਪੈਂਦਾ ਸਾ ਇਹ ਗੱਲ ਉਸ ਟੱਬਰ ਦੇ ਸਿਧਾਂਤ ਪਰ ਚੱਲਣ ਵਾਲਿਆਂ ਦੀ ਮਨ ਭਾਉਂਦੀ ਨ ਸੀ। ਪਰ ਇਸ ਗੱਲ ਦਾ ਵਿਚਾਰ ਬੀ ਛਬੀਲੀ ਨੂੰ ਨਾ ਆਇਆ। ਇਸਦਾ ਕਾਰਣ ਇਹ ਸਾ ਕਿ ਮਾਯਾ ਹੋਰਾਂ ਨੈ ਉੱਥੇ ਚੋਖਾ ਅਸਬਾਬ ਮੁੱਲ ਲੈਣਾ ਸਾ, ਹੁਣ ਜੇ ਛਬੀਲੀ ਹੋਰਾਂ ਕੁਝ ਨਾ ਲਿਆ ਤਾਂ ਉਹ ਕੀ ਸਮਝਣਗੇ। ਕਹਿਣਗੇ ਨਾ ਕਿ ਭੈੜੇ ਭੁੱਖੇ ਨਕਾਰੇ ਹਨ। ਜੇ ਸੁਦਾਗਰ ਦੀ ਹੱਟਥੋਂ ਕੁਝ ਨਾ ਖਰੀਦਿਆ ਤਾਂ ਂ ਲੋਕੀ ਕਿੱਕੂਰ ਜਾਣੇਗੀ ਕਿ ਛਬੀਲੀ ਹੋਰਾਂ ਦੇ ਪੱਲੇ ਧਨ ਹੈ।