ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
355
ਉਸਦਾ ਪਤਿ ਬੋਲਿਆ- ਹੇ ਸੁੰਦਰੀ ਇਸ ਵੇਲੇ ਰੋਕ ਰੁਪਿਆ ਸਾਡੇ ਲਈ ਬੜੀ ਬਾਤ ਹੈ॥
ਛਬੀਲੀ ਨੇ ਆਖਿਆ-ਹਾਂ ਸਵਾਮੀ ਜੀ ਸੱਚ ਹੈ ਪਰ ਜੇ ਰੋਕ ਛੁੱਟ ਕੰਮ ਨ ਦੁਰੇ ਤਾਂ ਮਨੁੱਖ ਵਿਚਾਰਾ ਕੀ ਕਰੇ ॥
ਬਾਂਕੇ ਲਾਲ ਛਿੱਥਾ ਹੋਕੇ ਬੋਲਿਆ-ਮੈਂ ਤੈਨੂੰ ਕਹਿੰਦਾ ਹਾਂ ਕਿ ਜੋ ਕਿਸੇ ਪਾਸ ਰੋਕ ਰੁਪਈਆ ਨ ਹੋਵੇ ਤਾਂ ਤਿਸ ਬਾਝੋਂ ਜਿੱਕਰ ਨਿਭੇ ਨਿਭਾਵੇ॥
ਛਬੀਲੀ ਨੇ ਉੱਤਰ ਦਿੱਤਾ—ਮੇਰੇ ਪ੍ਯਾਰੇਭਰ ਜੀ ਜੇ ਤੁਹਾਡੇ ਕੋਲ ਨਗਦ ਰੁਪਈਆ ਨਹੀਂ ਤਾਂ ਕਿਸੇ ਨੂੰ ਕਿੱਸਾ ਖ਼ਾਨੀ ਘੱਲਕੇ ਮੇਹਰੂ ਕੋਲੋਂ ਕੁਝ ਰੁਪਏ ਮੇਰੀ ਖਾਤਰ ਕਿਉਂ ਨਹੀਂ ਮੰਗਵਾ ਲੈਂਦੇ? ਤੀਹ ਚਾਲੀ ਰੁਪਏ ਕੀ ਬਾਬਤ ਹਨ ? ਲੁਟੇਰੇ ਸਿੰਹ ਦਾ ਮਾਲ ਕੌਡੀਆਂ ਦੇ ਭਾਉ ਪਿਆ ਵਿਕਦਾ ਹੈ, ਜੇ ਹੁਣ ਖੁੰਝ ਗਏ ਤਾਂ ਫੇਰ ਪਛੋਤਾਵਾਂਗੇ, ਏਹੋ ਜੇਹਾ ਮੌਕਾ ਭਾਗਾਂ ਨਾਲ ਹੀ ਮਿਲਦਾ ਹੈ । ਜੇ ਕੋਈ ਵੀਹ ਪੰਝੀ ਰੁਪਏ ਇਕ ਅੱਧੀ ਵਾਰ ਖਰਚ ਦੇਵੇ ਜਿੱਕਰ ਸਾਰੀ ਲੋਕੀ ਪਈ ਕਰਦੀ ਹੈ, ਤਾਂ ਉਹ ਉੱਜੜ ਥੋੜਾ ਜਾਂਦਾ ਹੈ ?