ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਇਨ੍ਹਾਂ ਮਨੋਹਰ ਗੱਲਾਂ ਬਾਤਾਂ ਮਗਰੋਂ ਛਬੀਲੀ ਨੇ ਇਹ ਦੇਖ ਕਿ ਉਸਦੇ ਪਤਿ ਨੇ ਕੁਝ ਉੱਤਰ ਨਹੀਂ ਦਿੱਤਾ ਅਤੇ ਚੁੱਪ ਚੁਪੀਤਾ ਬੈਠਾ ਹੈ ਆਪੇ ਹੀ ਨੌਕਰ ਨੂੰ ਬੁਲਾਕੇ ਆਖਿਆ ਕਿ ਮੇਹਰੂ ਕੋਲੋਂ ਸੌ ਰੁਪਈਆ ਝੱਟ ਪੱਟ ਲੈ ਆ।
ਬਾਂਕੇ ਲਾਲ ਵਿੱਚੋਂ ਕੁੜ੍ਹਿਆ ਅਤੇ ਚੁਬਾਰੇ ਦੀ ਬਾਰੀ ਕੋਲ ਜਾਕੇ ਖੜਾ ਹੋਕੇ ਤੱਕਣ ਲੱਗਾ, ਭਈ ਦੇਖੀਏ ਆਦਮੀ ਕੀ ਸੁਨੇਹਾ ਲੈਕੇ ਆਉਂਦਾ ਹੈ । ਛਬਾਲੀ ਬੋਲੀ, ਲਾਲ ਜੀ ਅਚਰਜ ਦੀ ਗੱਲ ਹੈ ਕਿ ਥੋੜੇ ਚਿਰ ਥੋਂ ਮੇਹਰੂ ਤੁਹਾਡੇ ਹੱਥ ਰੁਪਏ ਵੱਲੋਂ ਤੰਗ ਰੱਖਦਾ ਹੈ ਅਤੇ ਤੁਸੀਂ ਕੁਸਕਦੇ ਬੀ ਨਹੀਂ। ਇਸਤਰਾਂ ਨਿੱਤ ਉਹ- ਦੇ ਕੋਲੋਂ ਕੁਝ ਨ ਕੁਝ ਰੁਪਈਆ ਮੰਗਵਾਉਂਦੇ ਰਹਿਣਾ ਮੈਨੂੰ ਨਹੀਂ ਭਾਉਂਦਾ। ਮੈਨੂੰ ਜਾਪਦਾ ਹੈ ਜੋ ਮੇਹਰੂ ਤੁਹਾਡੇ ਨਾਲ ਚੰਗੀ ਤਰਾਂ ਨਹੀਂ ਵਰਤਦਾ। ਜੇ ਤੁਹਾਡੀ ਥਾਂ ਮੈਂ ਹੁੰਦੀ ਤਾਂ ਕਦੇ ਉਸਦੇ ਧੋਖੇ ਵਿੱਚ ਨਾ ਆਉਂਦੀ। ਕ੍ਰਿਪਾ ਕਰਕੇ ਦੱਸੋ ਤਾਂ ਸਹੀ ਜਦ ਤੁਸਾਂ ਹੱਟੀ ਦਾ ਭਾਰ ਉਸਦੇ ਸਿਰ ਪਰ ਸੱਟਿਆ ਤਾਂ ਤੁਸਾਂ ਆਪਣੀ ਸਾਖ ਅਤੇ ਨਾਉਂ ਦੀ ਖਾਤਰ ਅੰਧਾ ਲਾਹ ਲੈਣਾ ਕੀਤਾ ਸਾ ਯਾ ਨਹੀਂ ? ਓਹ ਬੋਲਿਆ, ਆਹੋ ਕੀਤਾ ਸਾ॥