ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੩੫੮ )
ਦਸ਼ਾ ਦਾ ਵਿਚਾਰ ਕਰਦਿਆਂ ਉਹ ਨੂੰ ਆਪ ਡਰ ਆਉਂਦਾ । ਕੁਝ ਚਿਰ ਚੁਪ ਚਾਪ ਬਾਰੀ ਵਿੱਚੋਂ ਤੱਕਦਾ ਰਿਹਾ ਅਤੇ ਫੇਰ ਬੋਲਿਆ ਓਹ ਮੁੰਡਾ ਮੁੜਿਆ ਆਉਂਦਾ ਹੈ ॥
ਬਾਂਕੇ ਲਾਲ ਅੱਗੋਂ ਵਾਂਢੀ ਉਹਨੂੰ ਗਲੀ ਦੇ ਬੂਹੇ ਕੋਲ ਜਾ ਮਿਲਿਆ । ਛਬੀਲੀ ਪਿੱਛੇ ਪਿੱਛੇ ਗਈ ਅਤੇ ਕੀ, ਮੈਨੂੰ ਯਕੀਨ ਹੈ ਜੋ ਮੇਹਰੂ ਮੈਨੂੰ ਰੁਪਈਆ ਘੱਲ ਦਿੱਤਾ ਹੈ।
ਮੁੰਡਾ ਜਿਸ ਦਾ ਸਾਹ ਚੜ੍ਹਿਆ ਹੋਇਆ ਸਾ ਬੋਲਿਆ, ਮੈਨੂੰ ਖ਼ਬਰ ਨਹੀਂ।ਲਾਲਾ ਹੋਰਾਂ ਦੇ ਨਾਉਂ ਦੀ ਚਿੱਠੀ ਲਿਆਇਆ ਹਾਂ, ਜੇਹੜੀ ਉਸ ਨੇ ਮੇਰੇ ਉੱਥੇ ਪੁੱਜਣ ਥੋਂ ਪਹਿਲਾਂ ਲਿਖ ਛੱਡੀ ਹੋਈ ਸੀ।
ਬਾਂਕੇ ਲਾਲ ਨੈ ਚਿੱਠੀ ਖੋਹ ਲਈ ਅਤੇ ਉਸ ਦੀ ਵਹੁਟੀ ਪਈ ਤੱਕਦੀ ਸੀ ਕਿ ਕਾਗਤ ਵਿੱਚੋਂ ਰਕਮ ਨਿਕਲਦੀ ਹੈ ॥
ਦੁਸ਼ਟ ਨੇ ਰੁਪਈਏਂ ਤਾਂ ਕੋਈ ਨਹੀਂ ਘੱਲੇ ਪਰ ਚਿੱਠੀਹੈ ਅਤੇ ਬਾਬੇ ਜੇਡਾ ਲੰਮਾ ਲੇਖਾ ਲਿਖ ਭੇਜਿਆਸੁ॥ ਛਬੀਲੀ ਬੋਲੀ ਰੁਪਈਏ ਮੂਲੋਂ ਹੀ ਨਹੀਂ ਘੱਲੇ ! ਸੱਚ ਮੁੱਚ ਓਹਨੇ ਤਾਂ ਡਾਢੀ ਅੱਤ ਚੁੱਕੀ ਹੈ ।