ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਂਕੇ ਲਾਲ ਆਖਨ ਲੱਗਾ, ਲੌ ੰ ਖਰੀ ਹੋਈ । ਅਸੀਂ ਐਵੇਂ ਵਿਚਾਰੇ ਮਹਰੂ ਨੂੰ ਪਏ ਦੋਸ ਦੇਂਦੇ ਹਾਂ। ਓਹ ਅਜੇਹਾ ਖੋਟਾਨਹੀਂ ਜੇਹਾ ਅਸੀਂ ਸਮਝਦੇਹਾਂ।ਆਹ ਵੇਖ ! ਚਿੱਠੀ ਵਿੱਚ ਬੰਕਦੇ ਨੋਟ ਲਪੇਟੇ ਹੋਏ ਹਨ।
ਹੱਛਾ ! ਮੇਰੇ ਬੀ ਦਿਲ ਵਿੱਚ ਆਈ ਸੀ ਜੋ ਮੇਹਰੂ ਅਜੇਹਾ ਰੁੱਖਾ ਤਾਂ ਨਹੀਂ ਹੋਨਾ ਜੋ ਮੈਂ ਆਪ ਕਹਾ ਭੇਜਾਂ ਅਤੇ ਓਹ ਜਵਾਬ ਦੇ ਦੇਵੇ। ਪਰ ਇਹ ਤਾਂ ਪੰਜਾਹਾਂ ਦਾ ਨੋਟ ਹੈ ਅਤੇ ਮੈਂ ਸੌ ਮੰਗਵਾ ਭੇਜਿਆਸਾ,ਦੂਆ ਕਿੱਥੇਹੈ? ਉਸਦਾ ਸਾਈਂ ਝੋਲਿਆਂ, ਦੁਆ ਮੈਨੂੰ ਆਪ ਚਾਹੀਦਾ ਹੈ ॥
ਇਹ ਸ਼ਬਦ ਉਸਨੇ ਅਜੇਹੇ ਕਰਾਰੈ ਹੋਕੇ ਕਹੇ ਜੋ ਬੇਬੇ ਛਬੀਲੀ ਹੋਰ ਕੁਝ ਆਖ ਨ ਸੱਕੀ। ਝਬਦੇ ਹੀ ਉਸਨੇ ਸਰਦਾਰ ਲੁਟੇਰਾ ਸਿੰਹ ਕੋਲੋਂ ਬਹੁਤ ਚੀਜਾਂ ਮੰਗਾਈਆਂ ਜਿਨ੍ਹਾਂ ਦੀ ਉਹਨੂੰ ਕੋਈ ਲੋੜ ਨ ਸੀ ਅਤੇ ਦੂਨਾ ਮੁੱਲ ਦਿੱਤਾ। ਇਹ ਸੁਖਾਲ ਸਮਾਂ ਬਹੁਤ ਲੋਕਾਂ ਨੂੰ ਕੰਗਾਲ ਕਰ ਗਿਆ॥
ਛਬੀਲੀ ਦਾ ਰੁਪਈਆ ਤਾਂ ਸਰਦਾਰ ਲੁਟੇਰਾ ਸਿੰਹ ਦੇ ਘਰ ਜਾ ਪਿਆ ਅਤੇ ਬਾਂਕੇ ਲਾਲ ਨੂੰ ਇੱਕ ਜੋਕ ਚੰਬੜੀ ਹੋਈ ਸੀ, ਅਰਥਾਤ ਉਹਦਾ ਇੱਕ ਮਿੱਤ