( ੩੬੧ )
ਦੀਵਾਨ ਮਸਤ ਰਾਮ ਸਾ ਜੋ ਉਸ ਕਲੋਂ ਕੁਝ ਵਧ ਕੇ ਕੁਲੀਨ ਸਮਝਿਆ ਜਾਂਦਾ ਸਾ ਅਤੇ ਵੱਡਿਆਂ ਵੱਡਿਆਂ ਲੋਕਾਂ ਨਾਲ ਉਹਦਾ ਮੇਲ ਗੇਲ ਸਾ। ਜਿਨ੍ਹਾਂ ਜਲਸਿਆਂ ਵਿੱਚ ਬਾਂਕੇ ਲਾਲ ਨੂੰ ਕੋਈ ਪੁੱਛਦਾ ਬੀ ਨਸਾ,ਉਨ੍ਹਾਂ ਵਿੱਚ ਦੀਵਾਨ ਮਸਤ ਰਾਮ ਨੂੰ ਸੱਦਦੇ ਸਨ। ਜਿਨ੍ਹਾਂ ਲੋਕਾਂ ਦਾ ਬਾਂਕੇ ਲਾਲ ਨਾਲ ਰਾਮ ਰਮਈਆ ਬੀਨ ਸਾ, ਉਹ ਦੀਵਾਨ ਹੋਰਾਂ ਨੂੰ ਸੀਸ ਨਿਵਾ ਕੇ ਮੱਥੇ ਟੇਕਦੇ ਸਨ। ਦੀਵਾਨ ਸਾਹਿਬ ਨੂੰ ਇਸ ਗੱਲ ਦਾ ਪੂਰਾ ਪਤਾ ਸਾ ਕਿ ਇਹ ਫਲਾਨੇ ਦੀ ਬੱਘੀ ਹੈ,ਉਹ ਫੁਲਾਨੇ ਦੀ ਕੋਤਲ ਹੈ, ਇਹ ਫਲਾਨੇ ਸਰਦਾਰ ਸਾਹਿਬ ਹਨ ਅਤੇ ਉਹ ਫੁਲਾਨੇ ਨਬਾਬ ਸਾਹਿਬ ਹਨ। ਉਹ ਕਹਿੰਦਾ ਕਿ ਫੁਲਾਨੇ ਰਾਇ ਬਹਾਦੁਰ ਮੇਰੇ ਬੜੇ ਮਿੱਤ੍ਰ ਹਨ, ਫੁਲਾਨੇ ਖ਼ਾਨ ਬਹਾਦੁਰ ਨਾਲ ਮੇਰੀ ਇਹ ਗੱਲ ਹੋਈ ਇਤਿ ਆਦਿਕ॥
ਸਾਡੇ ਲਾਲ ਦੇ ਦਿਲ ਵਿੱਚ ਮਸਤ ਰਾਮ ਜੇਹਾ ਕੋਈ ਤਿਤ ਆਦਮੀ ਹੀ ਨ ਸਾ ਅਤੇ ਕਿਸੇਦੀ ਰਹਤ ਬਹੁਤ ਉਹਦੇ ਨਾਲ ਮਿਲਦੀ ਨ ਸੀ। ਮਸਤ ਰਾਮ ਬੜਾ ਉਸਤਾਦ ਸਾ ਬਾਂਕੇ ਲਾਲ ਦੀ ਮੂਰਖਤਾਈ ਦਾ ਉਹਨੇ ਚੰਗਾ ਲਾਹਾ ਕੱਢਿਆ, ਅਤੇ ਸਵੇਰੇ ਜਦ ਦੋਵੇਂ ਰਲਕੇ ਸੈਲ ਕਰਣ ਜਾਂਦੇ ਤਾਂ ਦੋ ਚਾਰ ਰੁਪਏ ਹੁਦਾਰ ਲੈ