ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/379

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬੯ )

ਰਕਮ ਸਾਡੇ ਪੱਲੇ ਨਹੀਂ ਪਾਉਂਦਾ ਅਤੇ ਲਾਲਾ ਹੋਰਾਂ ਨਾਲ ਹੱਛੀ ਤਰਾਂਹ ਨਹੀਂ ਵਰਤਦਾ॥

ਸੁਚੱਜੀ ਬੋਲੀ ਮੇਰਾ ਘਰ ਵਾਲਾ ! ਛਬੀਲੀਏ ਇਹ ਗੱਲ ਤੈਂ ਕੀ ਆਖੀ ਹੈ? ਕਿੱਕਰ ਤੇਰੇ ਦਿਲ ਵਿੱਚ ਇਹ ਆਈ ? ਤੂੰ ਮੇਰੇ ਔਂਦ ਦਾ ਹਾਲ ਜਾਣ ਦੀ ਨਹੀਂ। ਨਹੀਂ ਤਾਂ ਤੈਨੂੰ ਅਜੇਹਾ ਫ਼ਰਮ ਕਦੇ ਨ ਪੈਂਦਾ। ਉਹ ਤਾਂ ਕਿਸੇ ਨਾਲ ਖੁਟਿਆਈ ਨਹੀਂ ਕਰਦਾ, ਫੇਰਤੇਰੇ ਘਰਵਾਲੇ ਨਾਲ ਜੋ ਉਸਦੇ ਉਸਤਾਦ ਦਾ ਪੁੱਤ੍ਰ ਹੇ॥

ਅਨੀ ਮੌਰ ਕੋਡਾ ਖਸਮ ਦਾ ਪੱਖ ਪੂਰਦੀ ਹੈ॥

ਬੇਬੇ ਮੈਂ ਤਾਂ ਹੱਕ ਦੀ ਗੱਲ ਆਂਹਦੀ ਹਾਂ। ਮੈਨੂੰ ਪੱਕਾ ਨਿਹਚਾ ਹੈ ਜੋ ਮੇਰਾਘਰ ਵਾਲਾ ਕੋਈ ਮੰਦਾ ਕਰਮ ਨਹੀਂ ਕਰਦਾ।

ਛਬੀਲੀ ਮੈਂ ਬਾਰੰਬਾਰ ਕਹਿੰਦੀ ਹਾਂ ਮੈਨੂੰ ਕੁਝ ਹਾਲ ਮਲੂਮ ਨਹੀਂ, ਪਰ ਇਹ ਗੱਲ ਚੇਤੇ ਰੱਖ ਕਿ ਜਿੱਥੇ ਹੋਵੇ ਯਾਰ ਉੱਥੇ ਨ ਕਰੀਏ ਬੁਪਾਰ, ਸੋ ਦਿਲ ਵਿੱਚ ਕੌੜ ਨ ਖਾਈਂ ਅਤੇ ਮੇਹਰੂ ਨੂੰ ਕਹਿ ਦੇਈਂ ਕਿ ਲਾਲਾਹੋਰਾਂ ਨਾਲ ਲੇਖਾ ਕਰੇ। ਲਾਲਾ ਵਿਚਾਰਾ ਸਾਈਂ ਲੋਕ ਹੈ ਲਿਹਾਜ ਦਾ ਮਾਰਿਆ ਕੁਝ ਕਹਿੰਦਾ ਨਹੀਂ ਪਰ