ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੭੭)
ਜੀ ਜੇ ਨੀਂਗਰ ਕੋਲ ਹੋਵੇ ਤਾਂ ਬੀ ਨਾ ਆਉਣ ਦੇਵਾਂ ? ਛਬੀਲੀ ਨ ਆਖਿਆ-ਨਾ ਵੇ ਨਾ, ਮੂਲੋਂ ਨਾ ਆਉਣ ਦੇਈਂ, ਗੋਬਿੰਦ ਹੌਲੀ ਜੇਹੀ ਬੋਲਿਆ ਇਹ ਤਾਂ ਅਨ- ਰਥ ਦੀ ਗੱਲ ਹੈ ਕਿ ਆਪਣੀ ਸੰਤਾਨ ਨੂੰ ਬੀ ਕੋਈ ਵੜਨ ਨ ਦੇਵੇ ਅਤੇ ਬੂਹਾ ਮਾਰ ਲਏ ॥
ਛਬੀਲੀ ਨੇ ਇਹ ਗੱਲ ਨਾ ਸੁਣੀ ਕਿਉਂ ਜੋ ਓਹ ਰਾਜ ਨੂੰ ਛੱਜੇ ਬਾਬਤ ਕੁਝ ਸਮਝਾਉਣ ਚਲੀ ਗਈ ਪਰ ਸੁਚੱਜੀ ਦੇ ਕੰਨੀਂ ਜਾ ਪਈ। ਫੇਰ ਉਹ ਉੱਚੀ ਕਹਣ ਲੱਗਾ, ਬੇਬੇ ਜੀ ਦਾਈ ਜਰੂਰ ਆਵੇਗੀ ਕਿਉਂ ਜੋ ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਬਾਰੀ ਵਿੱਚ ਵੇਖਿਆ ਹੈ। ਸੋ 'ਉਹ ਪਈ ਪੌੜੀਆਂ ਚੜ੍ਹਦੀ ਹੈ।
ਐਂਨੇ ਵਿੱਚ ਬਾਲਕ ਨੂੰ ਕੁੱਛੜ ਲਈ ਦਾਈ ਬੀ ਆ ਪੁੱਜੀ। ਅਤੇ ਐਉਂ ਬੋਲੀ-ਬੀਬੀ ਜੀ ਮੱਚੀ ਮੁੱਚੀ ਹੁਣ ਹੋਰ ਮੇਰਾ ਹੱਕ ਨ ਰੱਖੋ। ਮੈਂ ਆਪਣੀ ਖ਼ਾਤਰ ਕਰੜੀ ਹੋਕੇ ਨਹੀਂ ਬੋਲਦੀ, ਮੈਂ ਤਾਂ ਏਸ ਮਸੂਮ ਬਾਲਕ ਦੀ ਖਾਤਰ ਵਾਸਤੇ ਆਉਂਦੀ ਹਾਂ, ਕਿਉਂ ਜੋ ਇਸਵਚਾਰੇ ਨੇ ਮੂੰਹੋ ਤਾਂ ਨਹੀਂ ਬੋਲਣਾ। ਇਹ ਤਾਂ ਮੁਸ਼ਕੜਾਕੇ ਤੁਹਾਡੇ ਵੱਲ ਬਾਹਵਾਂ ਪਸਾਰ ਲਏਗਾ| ਮੈਂ ਤਾਂ ਇਹ ਦੀ ਨਿਰੀ ਚੁੰਘਾਵੀਹਾਂਪਰਮੈਥੋਂ ਇਹ ਹਾਲ ਨਹੀਂ ਸਹਾਰਿਆ ਜਾਂਦਾ