(੩੭੮)
ਪਰ ਮੇਰਾ ਆਪਣਾ ਬੀ ਜੀਆ ਜੰਤ ਹੈ, ਮੈਂ ਕਿੱਕਰ ਹੈਂਸਿਆਰੀ ਹੋਕੇ ਉਨ੍ਹਾਂ ਨੂੰ ਤੜਫਾਵਾਂ। ਫੇਰ ਜਦ ਮੇਰਾ ਹੱਕ ਨ ਮੈਨੂੰ ਮਿਲਿਆ ਤਾਂਮੈਂ ਉਨ੍ਹਾਂ ਦੀਆਂ ਲੋੜਾਂ ਕਿੱਕਰ ਪੂਰੀਆਂ ਕਰਾਂ? ਅਤੇ ਕੀ ਇਹ ਮੈਨੂੰ ਜੋਯ ਨਹੀਂ ਕਿ ਢਿੱਡਦੇਜਾਇਆਂਵੱਲਪਹਿਲੇਯਾਨਨ ਕਰਾਂ
ਮੈਂ ਆਪਣੇ ਇਸ ਕਰਕੇ ਮੈਨੂੰ ਇਹ ਤ੍ਯਾਗਨਾ ਪਏਗਾ!ਪਏਗਾ!!ਪਏਗਾ!!! ਬਾਲਕ ਨੂੰ ਘੜੀ ਮੁੜੀ ਚੁੰਮ ਕੇ ਦਾਈ ਨੇ ਆਖਿਆ, ਮੈਨੂੰ ਇਹ ਆਪਣੀ ਮਾਂ ਦੇ ਹਵਾਲੇ ਜਰੂਰ ਕਰਣਾ ਪਏਗਾ॥
ਇਹ ਕੈਹ ਉਸ ਵਿਚਾਰੀ ਨੇ ਕਾਕੇ ਨੂੰ ਪਲੰਘ ਉੱਤੇ ਪਾ ਦਿੱਤਾ ਅਤੇ ਪਿੱਠ ਮੋੜ ਅਤੇ ਦੁਪੱਟੇ ਨਾਲ ਮੂੰਹ ਕੱਜ ਐਉਂ ਉੱਭੇ ਸਾਹ ਲੈਣ ਲੱਗ ਪਈ ਜਿੱਕਰ ਕਿਸੇ ਦਾ ਕਾਲਜਾ ਪਾਟਣ ਲੱਗਦਾ ਹੈ। ਸੁਚੱਜੀਨੂੰ ਤਰਸ ਆਇਆ। ਮਾਊਂ ਬਹੁਤ ਸ਼ਰਮਿੰਦੀ ਹੋਈ ਉਹਦੇ ਯ ਵਿੱਚ ਕੁਝ ਚਿਰ ਲੱਜਾ ਅਤੇ ਅਭਿਮਾਨ ਦਾ ਘੋਲ ਹੁੰਦਾ ਰਿਹਾ। ਓੜਕ ਨੂੰ ਅਭਿਮਾਨ ਜਿੱਤ ਗਿਆ। ਛਬੀਲੀ ਕੜਕ ਕੇ ਬੋਲੀ ਮੈਨੂੰ ਪ੍ਤੀਤ ਹੁੰਦਾ ਹੈ ਕਿ ਰੰਨ ਝੱਲੀ ਹੋ ਗਈ ਹੈ। ਮੀਆਂ ਬੱਸਾ ਹੁਣਤੂੰ ਜਾ ਅਤੇ ਕੱਲ ਆਵੀਂ ਫੇਰ ਛੱਜੇ ਦੀ ਗੱਲ ਕਰਾਂਗੇ। ਸੁਚੱਜੀਏ! ਮੈਨੂੰ ਮੁੰਡਾ ਫੜਾ