ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/389

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭੯)


ਦੇ ਅਤੇ ਭੋਲੀਏ ( ਦਾਈ ਵੱਲ ਮੂੰਹ ਕਰਕੇ ) ਐਵੇਂ ਨਾ ਪਈ ਧਿਙਾਣੇ ਚੀਕ ਚਿਹਾੜਾ ਪਾ, ਮੈਨੂੰ ਤੇਰੇ ਉੱਤੇ ਬੜਾ ਅਰਮਾਨ ਹੈ, ਮੈਂ ਤੈਨੂੰ ਕਿਹਾ ਨਹੀਂ ਸਾ ਕਿ ਅਗਲੇ ਅਠਵਾਰੇ ਤੈਨੂੰ ਰੁਪਏ ਭੇਜ ਦੇਵਾਂਗੀ?

ਆਹੋ ਬੇਬੇ ਜੀ! ਤੁਸਾਂ ਬਥੇਰੀ ਵਾਰ ਇਹੋ ਗੱਲ ਆਖੀ ਹੈ,ਅੱਜ ਅੱਕ ਕੇ ਮੇਰਾ ਘਰਵਾਲਾ ਆਂਹਦਾ ਹੈ ਕਿ ਜੇ ਰੁਪਏ ਨਾ ਮਿਲਣ ਤਾਂ ਜਾਤਕ ਨੂੰ ਬੀ ਨਾ ਲਿਆਵੀਂ। ਛਬੀਲੀ ਬੋਲੀ-ਮੈਂ ਕੀ ਕਰਾਂ?

ਸੁਚੱਜੀਨ ਓਸੇਵੇਲੇ ਖੀਸੇ ਵਿੱਚੋਂ ਬਟੂਆਕੱਢਿਆ ਅਤੇ ਕੰਨ ਵਿੱਚ ਆਖਿਆ-ਜਿੰਨੀ ਤੈਨੂੰ ਲੋੜ ਹੈ ਤੂੰ ਮੈਥੋਂ ਹੁਦਾਰੇ ਲੈਕੇ ਦਾਈ ਦਾ ਲੇਖਾ ਮੁਕਾ ਦੇ ਪਰ ਤਾਂ ਦੇਂਦੀ ਹਾਂ ਜੇ ਛੱਜੇ ਦਾ ਖੈਹੜਾ ਛੱਡ ਦੇਵੇਂ

ਛਬੀਲੀ ਨੇ ਇਹ ਗੱਲ ਮੰਨ ਲਈ ਪਰ ਉਸ ਨੇ ਸੁਚੱਜੀ ਦਾ ਉਪਕਾਰ ਨ ਜਾਤਾ ਕਿ ਔਖੇ ਵੇਲੇ ਪੁੱਕਰੀ ਹੈ। ਪਰ ਜੇ ਸੁਚੱਜੀ ਦਿਖਾਵੇ ਅਤੇ ਐਵੇਂ ਰੁਪਏ ਪੁੱਟਣ ਵਾਲੇ ਕੰਮ ਵਿੱਚ ਉਸਦੀ ਸਹਾਯਤਾਂ ਕਰਦੀ,ਤਾਂ ਛਬੀਲੀ ਬਹੁਤ ਪਰਸਿੰਨ ਹੁੰਦੀ ਅਤੇ ਸੁਚੱਜੀ ਦਾ ਧੰਨ੍ਯ- ਵਾਦ ਕਰਦੀ। ਸੁਚੱਜੀ ਤਾੜ ਗਈ ਕਿ ਛਬੀਲੀ ਦੇ ਮਨ ਵਿੱਚ ਕੀ ਆਈ ਹੈ ਅਤੇ ਜੇ ਉਸ ਦੀ ਮਾਂ ਦੇ ਉਪਕਾਰਾਂ